ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਵੇਗੀ ਸਟੋਨ ਪੇਂਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਅਪਣੇ ਹੱਥਾਂ ਨਾਲ ਕੁੱਝ ਚੀਜ਼ਾਂ ਬਣਾ ਕੇ ਅਪਣੇ ਘਰ ਨੂੰ ਸਜਾਓ

Stone Painting

ਚੰਡੀਗੜ੍ਹ: ਘਰ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਅਸੀਂ ਅਪਣੇ ਘਰ ਦੀਆਂ ਦੀਵਾਰਾਂ ਨੂੰ ਵੱਖ - ਵੱਖ ਤਰੀਕੇ ਨਾਲ ਸਜਾ ਕੇ ਕਲਾਕਾਰੀ ਕਰਦੇ ਹਾਂ ਤਾਂਕਿ ਸਾਡਾ ਘਰ ਵੱਖਰਾ ਅਤੇ ਸੁੰਦਰ ਦਿਸੇ। ਉਂਜ ਤਾਂ ਅੱਜ ਕੱਲ੍ਹ ਬਾਜ਼ਾਰਾਂ ਵਿਚ ਘਰ ਦੀ ਸਾਜ ਸਜਾਵਟ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਾਂ। ਕੀਮਤ ਕਾਫ਼ੀ ਜ਼ਿਆਦਾ ਹੋਣ ਦੇ ਕਾਰਨ ਅਸੀਂ ਉਸ ਨੂੰ ਲੈਣ ਵਿਚ ਅਸਮਰਥ ਹੋ ਜਾਂਦੇ ਹਾਂ। ਇਸ ਲਈ ਅਪਣੇ ਹੱਥੀਂ ਕੁੱਝ ਚੀਜ਼ਾਂ ਬਣਾ ਕੇ ਅਪਣੇ ਘਰ ਨੂੰ ਸਜਾਓ।

ਇਸ ਨਾਲ ਘਰ ਦੀ ਸੁੰਦਰਤਾ ਤਾਂ ਵਧੇਗੀ ਹੀ ਅਤੇ ਨਾਲ ਹੀ ਦਿਲ ਦੀ ਖੁਸ਼ੀ ਵੀ ਦੁੱਗਣੀ ਹੋ ਜਾਂਦੀ ਹੈ। ਘਰ ਦੀ ਸਾਜ ਸਜਾਵਟ ਲਈ ਅੱਜ ਕੱਲ੍ਹ ਸਟੋਨ ਪੇਂਟਿੰਗ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਤੁਸੀਂ ਅਪਣੇ ਘਰ ਦੇ ਲਿਵਿੰਗ ਰੂਮ ਵਿਚ ਜਾਂ ਫਿਰ ਬੈਡਰੂਮ ਦੀ ਸਜਾਵਟ ਲਈ ਇਸ ਸਟੋਨ ਪੇਂਟਿੰਗ ਨੂੰ ਲਗਾ ਸਕਦੇ ਹੋ।

ਜ਼ਿਆਦਾਤਰ ਘਰਾਂ ਵਿਚ ਤੁਸੀਂ ਤੇਲ ਪੇਂਟਿੰਗ ਦੀਆਂ ਕਲਾਕ੍ਰਿਤੀਆਂ ਦੇਖਣੀਆਂ ਹੋਣਗੀਆਂ ਪਰ ਜੇਕਰ ਤੁਸੀਂ ਅਪਣੇ ਘਰ ਦੇ ਲੁਕ ਨੂੰ ਕੁੱਝ ਵੱਖਰਾ ਵੇਖਣਾ ਚਾਹੁੰਦੇ ਹੋ ਤਾਂ ਸਟੋਨ ਪੇਂਟਿੰਗ ਦੀ ਵਰਤੋਂ ਕਰੋ, ਇਹ ਪੇਂਟਿੰਗ ਦੇਖਣ ਵਿਚ ਕਾਫ਼ੀ ਖੂਬਸੂਰਤ ਲੱਗਦੀ ਹੈ।

ਤੁਸੀਂ ਅਪਣੀ ਪਸੰਦ ਦੇ ਪੱਥਰਾਂ ਦਾ ਇਸਤੇਮਾਲ ਕਰ ਕੇ ਬਣਾ ਸਕਦੇ ਹੋ। ਇਹ ਪੇਂਟਿਗ ਦਿਸਣ ਵਿਚ ਬਹੁਤ ਖੂਬਸੂਰਤ ਹੁੰਦੀ ਹੈ। ਇਸ ਨੂੰ ਵੇਖ ਲੋਕ ਕਾਫ਼ੀ ਆਕਰਸ਼ਤ ਹੋ ਜਾਂਦੇ ਹਨ। ਇਸ ਨੂੰ ਬਣਾਉਣ ਵਿਚ ਜ਼ਿਆਦਾ ਖਰਚ ਕਰਨ ਦੀ ਲੋੜ ਵੀ ਨਹੀਂ ਹੁੰਦੀ ਹੈ, ਘੱਟ ਕੀਮਤ ਵਿਚ ਕਾਫ਼ੀ ਚੰਗੀ ਲੱਗਣ ਵਾਲੀ ਇਸ ਪੇਂਟਿੰਗ ਲਈ ਤੁਹਾਨੂੰ ਚਾਹੀਦਾ ਹੈ ਐਮੇਥਿਸਟ, ਕੋਰਨੋਲੀਅਨ, ਕੈਲਸੀਡੋਨਾ, ਬਲਡ ਐਗਟੇ, ਸਟੋਨ ਆਦਿ ਦੀ ਲੋੜ ਹੁੰਦੀ ਹੈ।

ਇਸ ਪੇਂਟਿੰਗ ਨੂੰ ਬਣਾਉਣ ਲਈ ਤੁਸੀਂ ਕੈਨਵਾਸ 'ਤੇ ਅਪਣੀ ਪਸੰਦ ਅਨੁਸਾਰ ਆਕ੍ਰਿਤੀ ਬਣਾ ਲਓ। ਇਸ ਤੋਂ ਬਾਅਦ ਉਸ 'ਤੇ ਗੋਂਦ ਵਰਗਾ ਚਿਪਕਣ ਵਾਲਾ ਪਦਾਰਥ ਲਗਾ ਲਓ।

ਫਿਰ ਸਫਾਈ ਦੇ ਨਾਲ ਸ਼ੀਟ ਜਾਂ ਕੈਨਵਾਸ 'ਤੇ ਰੰਗ - ਬਿਰੰਗੇ ਪੱਥਰਾਂ ਨੂੰ ਰੱਖ ਕੇ ਚਿਪਕਾ ਦਿਓ ਅਤੇ ਇਨ੍ਹਾਂ ਨੂੰ ਸੁੱਕਣ ਲਈ ਛੱਡ ਦਿਓ। ਸੁੱਕ ਜਾਣ ਤੋਂ ਬਾਅਦ ਇਹ ਪੇਂਟਿੰਗ ਪੂਰੀ ਆਇਲ ਪੇਂਟਿੰਗ ਦੇ ਸਮਾਨ ਹੀ ਦਿਖਦੀ ਹੈ। ਇਸ ਦੀ ਖੂਬਸੂਰਤੀ ਕੁੱਝ ਵੱਖਰੀ ਹੀ ਹੁੰਦੀ ਹੈ।