ਦਿੱਲੀ 'ਚ ਨਜਾਇਜ਼ ਸ਼ਰਾਬ ਫੜਨ ਗਈ ਟੀਮ ਨਾਲ ਔਰਤਾਂ ਨੇ ਕੀਤੀ ਕੁੱਟਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਸ਼ਰਾਬ ਮਾਫ਼ੀਆ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਡ ਕਰਨ ਗਏ ਐਕਸਾਇਜ ਵਿਭਾਗ ਦੇ ਕਾਂਸਟੇਬਲ

Illegal liquor racket busted

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਸ਼ਰਾਬ ਮਾਫ਼ੀਆ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਡ ਕਰਨ ਗਏ ਐਕਸਾਇਜ ਵਿਭਾਗ ਦੇ ਕਾਂਸਟੇਬਲ ਅਤੇ ਮੁਖ਼ਬਰ 'ਤੇ ਹਮਲਾ ਕੀਤਾ ਗਿਆ ਹੈ। ਜਿਸਦਾ ਇੱਕ  ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਪੁਲਿਸ ਕਰਮਚਾਰੀ ਅਤੇ ਮੁਖ਼ਬਰ 'ਤੇ ਲੋਕ ਹਮਲਾ ਕਰ ਰਹੇ ਹਨ ਅਤੇ ਪੁਲਿਸ ਕਰਮਚਾਰੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਮਲਾਵਰਾਂ ਵਿਚ ਔਰਤਾਂ ਵਿਚ ਸ਼ਾਮਿਲ ਹਨ।

ਪੁਲਿਸ ਦੇ ਮੁਤਾਬਕ ਇਹ ਵੀਡੀਓ ਦਿੱਲੀ 12 ਅਗਸਤ ਦੀ ਸ਼ਾਮ ਕਰੀਬ 4 : 30 ਵਜੇ ਐਕਸਾਇਜ ਇੰਟੈਲੀਜੈਂਸ ਬਿਊਰੋ ਦੇ ਸਿਪਾਹੀ ਮਹੇਸ਼ ਅਤੇ ਅਰੁਣ ਉੱਤਮ ਨਗਰ ਇਲਾਕੇ 'ਚ ਗ਼ੈਰਕਾਨੂੰਨੀ ਸ਼ਰਾਬ ਦੇ ਸਟਾਕ ਦੀ ਸੂਚਨਾ ਮਿਲਣ 'ਤੇ ਮੁਖ਼ਬਰ ਦੇ ਨਾਲ ਜਾਂਚ ਲਈ ਪਹੁੰਚੇ ਸਨ। ਜਿੱਥੇ ਰਾਜਾ ਸਾਂਸੀ ਦੇ ਘਰ ਤੋਂ ਪੁਲਿਸ ਨੂੰ ਗ਼ੈਰਕਾਨੂੰਨੀ ਸ਼ਰਾਬ ਦੀਆਂ 14 ਪੇਟੀਆਂ  ਬਰਾਮਦ ਹੋਈਆਂ ਜਿਸਦੇ ਬਾਅਦ ਉੱਥੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਪੁਲਿਸ ਅਤੇ ਨਾਲ ਵਿੱਚ ਆਏ ਮੁਖ਼ਬਰ  ਦੇ ਨਾਲ ਮਾਰ ਕੁੱਟ ਕੀਤੀ 

ਭੀੜ ਨੂੰ ਹਾਵੀ ਹੁੰਦਾ ਦੇਖ ਸਿਪਾਹੀ ਅਤੇ ਮੁਖ਼ਬਰ ਇਲਾਕੇ ਤੋਂ ਭੱਜ ਨਿਕਲੇ। ਇਲਾਕੇ ਤੋਂ ਬਾਹਰ ਆਉਂਦੇ ਹੀ ਮੁਲਾਜ਼ਮ ਨੇ ਥਾਣੇ ਵਿੱਚ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ। ਦੋਵਾਂ ਸਿਪਾਹੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਅਫ਼ਸਰ ਅਤੇ ਥਾਣੇ ਦੇ ਲੈਂਡਲਾਇਨ 'ਤੇ ਫੋਨ ਕੀਤਾ ਸੀ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਜਿਸ ਤੋਂ ਬਾਅਦ ਪੁਲਿਸ ਦੀ ਭੂਮਿਕਾ 'ਤੇ ਸ਼ੱਕ ਪੈਦਾ ਹੁੰਦਾ ਹੈ। ਫਿਲਹਾਲ ਪੁਲਿਸ ਨੇ ਦੋਵਾਂ ਸਿਪਾਹੀਆਂ ਮੈਡੀਕਲ ਕਰਾ ਮਾਮਲਾ ਦਰਜ ਕਰ ਲਿਆ ਹੈ।