ਦੇਸ਼ ਦੇ ਚੀਫ਼ ਜਸਟਿਸ ਨੇ ਹੀ ਫਰੋਲ ਦਿੱਤੇ ਸੀਬੀਆਈ ਦੇ ਪੋਤੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਸ਼ਣ ਦੌਰਾਨ ਆਖ ਗਏ ਵੱਡੀ ਗੱਲ

Ranjan Gogoi

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਅਪਣੇ ਕੰਮ ਵਿਚ ਕਿੰਨੀ ਕੁ ਪਰਪੱਕ ਅਤੇ ਇਮਾਨਦਾਰ ਹੈ। ਇਹ ਕਿਸੇ ਤੋਂ ਲੁਕਿਆ ਨਹੀਂ, ਅਕਸਰ ਹੀ ਸੀਬੀਆਈ 'ਤੇ 'ਕੇਂਦਰ ਦਾ ਤੋਤਾ' ਹੋਣ ਦੇ ਦੋਸ਼ ਲਗਦੇ ਰਹੇ ਹਨ ਹੁਣ ਦੇਸ਼ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਵੀ ਸੀਬੀਆਈ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੀਫ਼ ਜਸਟਿਸ ਗੋਗੋਈ ਦਾ ਕਹਿਣਾ ਹੈ ਕਿ ਜਦੋਂ ਕਿਸੇ ਮਾਮਲੇ ਵਿਚ ਕੋਈ ਸਿਆਸੀ ਰੰਗ ਨਹੀਂ ਹੁੰਦਾ, ਉਦੋਂ ਸੀਬੀਆਈ ਚੰਗਾ ਕੰਮ ਕਰਦੀ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਇਹ ਸੱਚ ਹੈ ਕਿ ਕਈ ਹਾਈ ਪ੍ਰੋਫਾਈਲ ਅਤੇ ਸੰਵੇਦਨਸ਼ੀਲ ਮਾਮਲਿਆਂ ਵਿਚ ਏਜੰਸੀ ਨਿਆਂਇਕ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੀ। ਇਹ ਗੱਲ ਵੀ ਓਨੀ ਹੀ ਸੱਚ ਹੈ ਕਿ ਇਸ ਤਰ੍ਹਾਂ ਦੀਆਂ ਖ਼ਾਮੀਆਂ ਕਦੇ ਕਦਾਈਂ ਨਹੀਂ ਹੁੰਦੀਆਂ। ਦੱਸ ਦਈਏ ਕਿ ਜਸਟਿਸ ਰੰਜਨ ਗੋਗੋਈ ਦੋ ਸਾਲ ਬਾਅਦ ਕਰਵਾਏ ਗਏ ਡੀਪੀ ਕੋਹਲੀ ਸਮਾਰਕ ਦੇ 18ਵੇਂ ਸਮਾਗਮ ਵਿਚ ਬੋਲ ਰਹੇ ਸਨ। ਜਿੱਥੇ ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ ਦੀਆਂ ਖ਼ਾਮੀਆਂ ਬਾਰੇ ਖੁੱਲ੍ਹ ਕੇ ਅਪਣੇ ਵਿਚਾਰ ਪੇਸ਼ ਕੀਤੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।