ਹੋਸਟਲ 'ਚ ਪਾਣੀ ਦੀ ਕਮੀ, ਪ੍ਰਿੰਸੀਪਲ ਨੇ ਕਟਵਾ ਦਿੱਤੇ 150 ਵਿਦਿਆਰਥਣਾਂ ਦੇ ਵਾਲ
ਲੰਗਾਨਾ ਦੇ ਮੇਢੱਕ ਦੇ ਇੱਕ ਸਕੂਲ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਸਕੂਲ ਦੀਆਂ 150 ਵਿਦਿਆਰਥਣਾਂ ਨੂੰ ਹੋਸਟਲ 'ਚ ਪਾਣੀ ਦੀ ਕਮੀ
ਤੇਲੰਗਾਨਾ : ਤੇਲੰਗਾਨਾ ਦੇ ਮੇਢੱਕ ਦੇ ਇੱਕ ਸਕੂਲ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਸਕੂਲ ਦੀਆਂ 150 ਵਿਦਿਆਰਥਣਾਂ ਨੂੰ ਹੋਸਟਲ 'ਚ ਪਾਣੀ ਦੀ ਕਮੀ ਕਾਰਨ ਵਾਲ ਕਟਵਾਉਣ ਲਈ ਮਜ਼ਬੂਰ ਕੀਤਾ ਗਿਆ। ਇਹ ਘਟਨਾ ਇੱਕ ਗੁਰੂਕੁਲ ਸਕੂਲ ਦੀ ਹੈ, ਜਿੱਥੇ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਜਬਰਦਸ਼ਤੀ 150 ਵਿਦਿਆਰਥਣਾਂ ਦੇ ਵਾਲ ਕਟਵਾ ਦਿੱਤੇ।
ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਨਹਾਉਣ ਲਈ ਸਮਰੱਥ ਪਾਣੀ ਨਹੀਂ ਸੀ। ਪ੍ਰਿੰਸੀਪਲ ਦੇ ਇਸ ਕਦਮ ਤੋਂ ਬਾਅਦ ਸਕੂਲ 'ਚ ਉਨ੍ਹਾਂ ਦੇ ਖਿਲਾਫ਼ ਪ੍ਰਦਰਸ਼ਨ ਹੋਇਆ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਪਰ ਮੰਗਲਵਾਰ ਨੂੰ ਸਾਹਮਣੇ ਆਈ। ਜਦੋਂ ਵਿਦਿਆਰਥਣਾਂ ਦੇ ਮਾਤਾ - ਪਿਤਾ ਨੇ ਐਤਵਾਰ ਨੂੰ ਹੋਸਟਲ ਦਾ ਦੌਰਾ ਕੀਤਾ।
ਜਾਣਕਾਰੀ ਅਨੁਸਾਰ ਸਕੂਲ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਕਥਿਤ ਤੌਰ 'ਤੇ ਦੋ ਨਾਈਆਂ ਨੂੰ ਹੋਸਟਲ 'ਚ ਬੁਲਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣਾਂ ਨੂੰ 25 ਰੁਪਏ ਦੇਣ ਲਈ ਮਜ਼ਬੂਰ ਕੀਤਾ। ਇਸ ਪੂਰੀ ਘਟਨਾ ਤੋਂ ਬਾਅਦ ਮਾਪਿਆਂ ਨੇ ਪ੍ਰਿੰਸੀਪਲ ਦੇ ਖਿਲਾਫ਼ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਹਾਲਾਂਕਿ ਕੇ . ਅਰੁਣਾ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਸਾਫ਼ - ਸਫਾਈ ਲਈ ਵਿਦਿਆਰਥਣਾਂ ਦੇ ਵਾਲ ਕਟਵਾਏ ਗਏ, ਕਿਉਂਕਿ ਕੁੱਝ ਵਿਦਿਆਰਥਣਾਂ ਬਿਮਾਰੀ ਨਾਲ ਪੀੜਿਤ ਸਨ। ਉਨ੍ਹਾਂ ਨੇ ਕਿਹਾ ਕਿ ਵਾਲ ਵਿਦਿਆਰਥਣਾਂ ਦੀ ਸਹਿਮਤੀ ਨਾਲ ਕਟਵਾਏ ਗਏ ਹਨ ਅਤੇ ਹੋਸਟਲ 'ਚ ਪਾਣੀ ਦੀ ਕਮੀ ਵੀ ਇਸਦਾ ਕਾਰਨ ਹੈ। ਇਸ ਵਿੱਚ, ਜਿਲ੍ਹਾ ਪ੍ਰਸ਼ਾਸਨ ਅਤੇ ਭਲਾਈ ਵਿਭਾਗ ਨੇ ਇਸ ਪੂਰੀ ਘਟਨਾ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।