ਦੋ ਮਿੰਟ ਦੇ ਗੀਤ ਨੇ ਸਟਾਰ ਬਣਾਈ ਰਾਨੂ, ਦਸ ਸਾਲ ਪਹਿਲਾਂ ਛੱਡ ਚੁੱਕੀ ਧੀ ਵੀ ਆਈ ਮਿਲਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਨਾਘਾਟ ਸਟੇਸ਼ਨ 'ਤੇ ਇੱਕ ਯਾਤਰੀ ਨੇ ਦੋ ਮਿੰਟ 38 ਸੈਕਿੰਡ ਦਾ ਇੱਕ ਗੀਤ ਵਾਲਾ ਵੀਡੀਓ ਰਿਕਾਰਡ ਕੀਤਾ। ਇਸ ਵੀਡੀਓ 'ਚ 59 ਸਾਲਾ ਮਹਿਲਾ ਗੀਤ ਗਾ

Two Minutes video Ranu Mandal became Singing Star

ਰਾਨਾਘਾਟ  : ਰਾਨਾਘਾਟ ਸਟੇਸ਼ਨ 'ਤੇ ਇੱਕ ਯਾਤਰੀ ਨੇ ਦੋ ਮਿੰਟ 38 ਸੈਕਿੰਡ ਦਾ ਇੱਕ ਗੀਤ ਵਾਲਾ ਵੀਡੀਓ ਰਿਕਾਰਡ ਕੀਤਾ। ਇਸ ਵੀਡੀਓ 'ਚ 59 ਸਾਲਾ ਮਹਿਲਾ ਗੀਤ ਗਾ ਰਹੀ ਸੀ 'ਏਕ ਪਿਆਰ ਕਾ ਨਗਮਾ ਹੈ' ਇਹ ਗੀਤ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਗਿਆ ਅਤੇ ਮਾਨਸਿਕ ਤੋਂ ਪ੍ਰੇਸ਼ਾਨ ਮਹਿਲਾ ਰਾਨੂ ਮਾਰੀਆ ਮੰਡਲ ਨਾਲ ਪ੍ਰੋਡਕਸ਼ਨ ਹਾਊਸ, ਸਥਾਨਕ ਕਲਬਾਂ ਸਹਿਤ ਕਈ ਲੋਕਾਂ ਨੇ ਸੰਪਰਕ ਕੀਤਾ। ਇੱਥੋ ਤੱਕ ਕਿ ਜਿਸ ਧੀ ਨੇ ਆਪਣੀ ਮਾਂ ਨਾਲ ਦਸ ਸਾਲਾਂ ਤੋਂ ਸੰਪਰਕ ਨਹੀਂ ਕੀਤਾ ਉਹ ਵੀ ਮਾਂ ਨੂੰ ਮਿਲਣ ਆਈ।  

ਰਾਨੂ ਨਿਊਰੋਲਾਜ਼ੀਕਲ ਡਿਸਆਰਡਰ 'ਤੇ ਪੈਨਿਕ ਅਟੈਕ ਨਾਲ ਪੀੜਿਤ ਹੈ। ਕੋਲਕਾਤਾ ਤੋਂ ਲੱਗਭੱਗ 80 ਕਿਮੀ ਦੂਰ ਰਾਨਾਘਾਟ ਦੇ ਬੇਗੋਪਾਰਾ ਵਿੱਚ ਦੋ ਬੈਡਰੂਮ ਵਾਲੇ ਇੱਕ ਟੁੱਟੇ ਘਰ 'ਚ ਰਹਿਣ ਵਾਲੀ ਰਾਨੂ ਇੱਕ ਜੁਲਾਈ ਦੀ ਸ਼ਾਮ ਘਰ ਤੋਂ ਬਾਹਰ ਘੁੰਮਣ ਨਿਕਲੀ ਅਤੇ ਆਪਣੇ ਘਰ ਤੋਂ ਲੱਗਭੱਗ 4 ਕਿਮੀ ਦੂਰ ਰਾਨਾਘਾਟ ਸਟੇਸ਼ਨ 'ਤੇ ਪਹੁੰਚ ਗਈ ਅਤੇ ਉੱਥੇ ਇੱਕ ਬੈਂਚ 'ਤੇ ਬੈਠਕੇ 'ਸ਼ੋਰ' ਫਿਲਮ ਦਾ ਗੀਤ 'ਏਕ ਪਿਆਰ ਕਾ ਨਗਮਾ ਗੀਤ' ਗਾਉਣ ਲੱਗੀ।

ਦੱਸ ਦਈਏ ਕਿ ਰਾਨਾਘਾਟ ਨਿਵਾਸੀ ਅਤਿੰਦਰ ਚੱਕਰਵਰਤੀ ਨੇ ਰਾਨੂ  ਦੇ ਗੀਤ ਦੀ ਆਪਣੇ ਮੋਬਾਇਲ 'ਚ ਰਿਕਾਰਡਿੰਗ ਕਰ ਲਈ ਅਤੇ ਵੀਡੀਓ ਫੇਸਬੁਕ 'ਤੇ ਅਪਲੋਡ ਕੀਤਾ। 21 ਜੁਲਾਈ ਨੂੰ ਜਦੋਂ ਵੀਡੀਓ ਅਪਲੋਡ ਕੀਤਾ ਗਿਆ ਉਦੋਂ ਤੋਂ ਇਸ ਨੂੰ ਲੱਖਾਂ ਲਾਇਕਸ ਮਿਲ ਚੁੱਕੇ ਹਨ। ਲੱਗਭੱਗ 20,000 ਲੋਕਾਂ ਨੇ ਇਸਨੂੰ ਸ਼ੇਅਰ ਕੀਤਾ। ਸ਼ੰਕਰ ਮਹਾਦੇਵਨ ਨੇ ਵੀ ਇਸ ਗੀਤ ਨੂੰ ਟਵੀਟ ਕੀਤਾ।  

ਅਤਿੰਦਰ ਨੇ ਦੱਸਿਆ ਕਿ ਰਾਨੂ ਦਾ ਗੀਤ ਸੁਣਨ ਤੋਂ ਬਾਅਦ ਉਨ੍ਹਾਂ ਨੇ ਉਸਦੀ ਰਿਕਾਰਡਿੰਗ ਕਰਨੀ ਚਾਹੀ ਪਰ ਉਦੋਂ ਤੱਕ ਉਹ ਗੀਤ ਬੰਦ ਕਰ ਚੁੱਕੀ ਸੀ।  ਉਨ੍ਹਾਂ ਨੇ ਉਸਨੂੰ ਫਿਰ ਤੋਂ ਗਾਉਣ ਲਈ ਪਹਿਲਾਂ ਉਸਨੂੰ ਇੱਕ ਕੱਪ ਚਾਹ ਪਿਲਾਈ ਤੇ ਬਰੈਡ, ਬਿਸਕੁਟ ਦਿੱਤੇ ਫਿਰ ਉਸਨੇ ਗੀਤ ਗਾਇਆ।  ਅਤਿੰਦਰ ਨੇ ਦੱਸਿਆ ਕਿ ਇੱਕ ਬੰਗਾਲੀ ਬੈਂਡ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਰਾਨੂ ਤੱਕ ਪਹੁੰਚੇ।

ਇੱਕ ਰਿਐਲਿਟੀ ਸ਼ੋਅ ਨਿਰਮਾਤਾ ਨੇ ਵੀ ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਰਾਨੂ ਦਾ ਫਲਾਇਟ ਟਿਕਟ ਭੇਜਣਾ ਚਾਹਿਆ ਪਰ ਉਹ ਇਸ ਲਈ ਨਹੀਂ ਜਾ ਪਾਈ ਕਿਉਂਕਿ ਉਸਦੇ ਕੋਲ ਪਹਿਚਾਣ ਪੱਤਰ ਨਹੀਂ ਸੀ। ਗੀਤ ਅਪਲੋਡ ਹੋਣ ਤੋਂ ਬਾਅਦ ਰਾਨੂ ਦੇਖਦੇ ਹੀ ਦੇਖਦੇ ਸਟਾਰ ਬਣ ਗਈ। ਉਸਦੇ ਘਰ 'ਚ ਲੋਕਾਂ ਦੀ ਲਾਈਨ ਲੱਗ ਗਈ। ਇੱਕ ਸਥਾਨਕ ਸਲੂਨ ਨੇ ਰਾਨੂ ਦਾ ਮੇਕਓਵਰ ਕਰਕੇ ਉਸਦੀ ਸੂਰਤ ਹੀ ਬਦਲ ਦਿੱਤੀ। ਜਿਹੜੀ ਧੀ ਦਸ ਸਾਲ ਪਹਿਲਾਂ ਮਾਂ ਤੋਂ ਵਿਛੜ ਚੁੱਕੀ ਸੀ ਉਹ ਵੀ ਵਾਪਸ ਆ ਗਈ।