ਢਾਈ ਮਹੀਨੇ ਦੀ ਬੱਚੀ ਨੂੰ 40,000 ਰੁਪਏ 'ਚ ਵੇਚਿਆ, ਪਿਤਾ ਸਮੇਤ ਚਾਰ ਲੋਕ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ

File Photo

ਨਵੀਂ ਦਿੱਲੀ- ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ। ਰਾਜਧਾਨੀ ਦਿੱਲੀ ਵਿਚ ਇਕ ਪਿਤਾ ਵਲੋਂ ਆਪਣੀ ਧੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਟੀ ਸਿਰਫ ਢਾਈ ਮਹੀਨੇ ਦੀ ਹੈ, ਜਿਸ ਨੂੰ ਉਸਦੇ ਪਿਤਾ ਨੇ 40000 ਰੁਪਏ ਵਿਚ ਵੇਚਿਆ।

ਦਿੱਲੀ ਮਹਿਲਾ ਕਮਿਸ਼ਨ ਨੇ ਆਪਣੀ ਮਹਿਲਾ ਪੰਚਾਇਤ ਟੀਮ ਦੇ ਇਸ਼ਾਰੇ 'ਤੇ ਦਿੱਲੀ ਪੁਲਿਸ ਦੀ ਮਦਦ ਨਾਲ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਪਿਤਾ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਵੱਖ ਵੱਖ ਖੇਤਰਾਂ ਵਿਚ ਮਹਿਲਾ ਪੰਚਾਇਤ ਦਾ ਗਠਨ ਕੀਤਾ ਹੈ।

ਬੁੜਾਰੀ ਦੀ ਮਹਿਲਾ ਪੰਚਾਇਤ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਬੁੜਾਰੀ ਖੇਤਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਢਾਈ ਮਹੀਨੇ ਦੀ ਲੜਕੀ ਨੂੰ 40000 ਰੁਪਏ ਵਿਚ ਵੇਚ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਮ ਅਮਨਪ੍ਰੀਤ, ਮਨੀਸ਼ਾ, ਮੰਜੂ ਅਤੇ ਸੰਜੇ ਮਿੱਤਲ ਹਨ।

ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੀਸ਼ਾ ਅਤੇ ਮੰਜੂ ਨੇ ਇਕੱਠੇ ਲੜਕੀ ਨੂੰ ਵੇਚਣ ਦਾ ਕੰਮ ਕੀਤਾ ਸੀ। ਮਨੀਸ਼ਾ ਅਤੇ ਮੰਜੂ ਨੇ ਸੰਜੇ ਮਿੱਤਲ ਨਾਲ ਗੱਲ ਕੀਤੀ ਕਿਉਂਕਿ ਸੰਜੇ ਮਿੱਤਲ ਦੇ ਕੋਈ ਔਲਾਦ ਨਹੀਂ ਸੀ। ਉਸ ਨੇ ਸੰਜੇ ਮਿੱਤਲ ਨਾਲ 80000 ਰੁਪਏ ਵਿਚ ਸੌਦਾ ਕਰ ਦਸਤਖਤ ਕਰਵਾ ਲਏ।ਜਿਸ ਤੋਂ ਬਾਅਦ ਲੜਕੀ ਉਸ ਨੂੰ ਵੇਚ ਦਿੱਤੀ ਗਈ।

ਜਿਸ ਦੇ ਬਦਲੇ ਅਮਨਪ੍ਰੀਤ ਜੋ ਲੜਕੀ ਦਾ ਪਿਤਾ ਹੈ ਨੂੰ 40000 ਰੁਪਏ ਹੀ ਦਿੱਤੇ। ਬੱਚੀ ਦੇ ਪਿਤਾ ਅਮਨਪ੍ਰੀਤ ਨੇ ਖੁਲਾਸਾ ਕੀਤਾ ਹੈ ਕਿ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ, ਜਿਨ੍ਹਾਂ ਵਿਚੋਂ ਇੱਕ ਅਪਾਹਜ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਕਮਜ਼ੋਰ ਆਰਥਿਕ ਸਥਿਤੀ ਕਾਰਨ, ਉਹ ਉਸ ਦਾ ਇਲਾਜ਼ ਕਰਵਾਉਣ ਦੇ ਯੋਗ ਨਹੀਂ ਹੈ।

ਇਸ ਦੌਰਾਨ, ਮਨੀਸ਼ਾ ਦੇ ਜ਼ਰੀਏ ਉਸ ਨੂੰ ਪਤਾ ਲੱਗ ਗਿਆ ਕਿ ਉਹ ਆਪਣੀ ਬੱਚੀ ਨੂੰ ਵੇਚ ਸਕਦਾ ਹੈ। ਉਸ ਨੇ ਸੋਚਿਆ ਕਿ ਇਸ ਨਵਜੰਮੀ ਲੜਕੀ ਦਾ ਭਵਿੱਖ ਵੀ ਬਣ ਜਾਵੇਗਾ, ਇਸ ਲਈ ਉਹ ਬੱਚੀ ਨੂੰ ਵੇਚਣ ਲਈ ਰਾਜ਼ੀ ਹੋ ਗਿਆ ਅਤੇ ਉਸਨੇ ਆਪਣੀ ਧੀ ਨੂੰ ਵੇਚ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।