ਥੋਕ ਮਹਿੰਗਾਈ ਦਰ ਜੁਲਾਈ ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਵਧੇ

Inflation rate

ਨਵੀਂ ਦਿੱਲੀ : ਥੋਕ ਕੀਮਤਾਂ 'ਤੇ ਆਧਾਰਤ ਮਹਿੰਗਾਈ ਦਰ ਜੁਲਾਈ ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ। ਇਸ ਸਮੇਂ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਵੇਖਿਆ ਗਿਆ ਜਿਸ ਨਾਲ ਥੋਕ ਮਹਿੰਗਾਈ ਪਿਛਲੇ ਮਹੀਨੇ ਨਾਲੋਂ ਉੱਚੀ ਰਹੀ। ਥੋਕ ਮਹਿੰਗਾਈ ਜੂਨ ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਹੇਠਾਂ ਜਦਕਿ ਮਈ ਅਤੇ ਅਪ੍ਰੈਲ ਵਿਚ ਇਹ ਕ੍ਰਮਵਾਰ ਸਿਫ਼ਰ ਤੋਂ 3.37 ਫ਼ੀ ਸਦੀ ਅਤੇ ਸਿਫ਼ਰ ਤੋਂ 1.57 ਫ਼ੀ ਸਦੀ ਹੇਠਾਂ ਸੀ। ਥੋਕ ਮੁੱਲ ਸੂਚਕ ਅੰਕ ਮਹਿੰਗਾਈ ਪਿਛਲੇ ਚਾਰ ਮਹੀਨਿਆਂ ਤੋਂ ਸਿਫ਼ਰ ਤੋਂ ਹੇਠਾਂ ਹੈ। ਇਸ ਦੇ ਸਿਫ਼ਰ ਤੋਂ ਹੇਠਾਂ ਹੋਣ ਦਾ ਅਰਥ ਹੈ ਕਿ ਆਮ ਕੀਮਤਾਂ ਪਿਛਲੇ ਸਾਲ ਦੀ ਤੁਲਨਾ ਵਿਚ ਘਟੀਆਂ ਹਨ।

ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਜਾਰੀ ਬਿਆਨ ਵਿਚ ਕਿਹਾ ਗਿਆ, 'ਮਹੀਨਾਵਾਰ ਡਬਲਿਊਪੀਆਈ 'ਤੇ ਆਧਾਰਤ ਮਹਿੰਗਾਈ ਦੀ ਸਾਲਾਨਾ ਦਰ ਜੁਲਾਈ 2020 ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ ਜੋ ਪਿਛਲੇ ਸਾਲ ਦੇ ਆਮ ਅਰਸੇ ਵਿਚ 1.17 ਫ਼ੀ ਸਦੀ ਸੀ।' ਖਾਧ ਵਸਤਾਂ ਦੀ ਮਹਿੰਗਾਈ ਜੁਲਾਈ ਦੌਰਾਨ 4.08 ਫ਼ੀ ਸਦੀ ਸੀ ਜੋ ਚਾਰ ਮਹੀਨਿਆਂ ਦਾ ਉਚਤਮ ਪੱਧਰ ਹੈ।

ਇਸ ਦੌਰਾਨ ਖ਼ਾਸਕਰ ਸਬਜ਼ੀਆਂ ਦੀ ਕੀਮਤ ਵਿਚ ਤੇਜ਼ੀ ਵੇਖਣ ਨੂੰ ਮਿਲੀ। ਸਬਜ਼ੀਆਂ ਦੀ ਮਹਿੰਗਾਈ ਦਰ ਜੁਲਾਈ ਵਿਚ 8.20 ਫ਼ੀ ਸਦੀ ਸੀ ਜਦਕਿ ਜੂਨ ਵਿਚ ਸਬਜ਼ੀਆਂ ਦਾ ਭਾਅ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 9.21 ਫ਼ੀ ਸਦੀ ਹੇਠਾਂ ਸੀ।

ਇਸ ਦੌਰਾਨ ਦਾਲਾਂ 10.24 ਫ਼ੀ ਸਦੀ ਮਹਿੰਗੀਆਂ ਹੋਈਆਂ ਜਦਕਿ ਆਲੂ ਜੁਲਾਈ ਵਿਚ69.07 ਫ਼ੀ ਸਦੀ ਮਹਿੰਗਾ ਹੋਇਆ।

ਪ੍ਰੋਟੀਨ ਦੀ ਬਹੁਤਾਤ ਵਾਲੇ ਖਾਧ ਪਦਾਰਥਾਂ ਜਿਵੇਂ ਆਂਡਾ, ਮੀਟ ਅਤੇ ਮੱਛੀ ਦੀਆਂ ਕੀਮਤਾਂ ਵਿਚ 5.27 ਫ਼ੀ ਸਦੀ ਦਾ ਵਾਧਾ ਹੋਇਆ ਹਾਲਾਂਕਿ ਪਿਆਜ਼ ਅਤੇ ਫੱਲ ਸਸਤੇ ਹੋਏ। ਜੁਲਾਈ ਵਿਚ ਤੇਲ ਅਤੇ ਬਿਜਲੀ ਦੀ ਮਹਿੰਗਾਈ ਮਨਫ਼ੀ 9.84 ਫ਼ੀ ਸਦੀ ਰਹਿ ਗਈ ਜੋ ਇਸ ਤੋਂ ਪਿਛਲੇ ਮਹੀਨੇ ਵਿਚ ਸਿਫ਼ਰ ਤੋਂ 13.60 ਫ਼ੀ ਸਦੀ ਹੇਠਾਂ ਸੀ। ਟਮਾਟਰ ਦੀਆਂ ਕੀਮਤਾਂ ਵਿਚ ਵਧਾ ਦੋ ਅੰਕਾਂ ਵਿਚ ਰਿਹਾ ਜਦਕਿ ਅਨਾਜ ਦੀ ਮਹਿੰਗਾਈ ਵਿਚ ਨਰਮੀ ਵੇਖਣ ਨੂੰ ਮਿਲੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।