ਥੋਕ ਮਹਿੰਗਾਈ ਦਰ 'ਚ ਮਾਮੂਲੀ ਕਮੀ
ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੁਲਾਈ 'ਚ ਘੱਟ ਕੇ 5.09 ਫ਼ੀ ਸਦੀ 'ਤੇ ਰਹੀ...............
ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੁਲਾਈ 'ਚ ਘੱਟ ਕੇ 5.09 ਫ਼ੀ ਸਦੀ 'ਤੇ ਰਹੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਚੀਜ਼ਾਂ, ਫਲਾਂ ਅਤੇ ਸਬਜ਼ੀਆਂ ਦੀ ਕੀਮਤ ਘੱਟ ਰਹਿਣਾ ਹੈ। ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੂਨ 'ਚ 5.77 ਫ਼ੀ ਸਦੀ ਸੀ। ਜਦਕਿ ਪਿਛਲੇ ਸਾਲ ਜੁਲਾਈ 'ਚ ਇਹ 1.88 ਫ਼ੀ ਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਖਾਣ-ਪੀਣ ਦੀਆਂ ਚੀਜ਼ਾਂ 'ਚ ਥੋਕ ਮਹਿੰਗਾਈ ਦਰ ਜੁਲਾਈ 'ਚ ਸਿਫ਼ਰ ਤੋਂ 2.16 ਫ਼ੀ ਸਦੀ ਹੇਠਾਂ ਰਹੀ, ਜਦਕਿ ਜੂਨ 'ਚ ਇਸ 'ਚ 1.80 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਸਬਜ਼ੀਆਂ 'ਚ ਥੋਕ ਮਹਿੰਗਾਈ ਜੁਲਾਈ 'ਚ 14.07 ਫ਼ੀ ਸਦੀ ਘਟੀ ਜਦਕਿ ਜੂਨ 'ਚ ਇਸ 'ਚ 8.12 ਫ਼ੀ ਸਦੀ ਦਾ ਵਾਧਾ ਵੇਖਿਆ ਗਿਆ ਸੀ। ਉਥੇ ਹੀ ਫਲਾਂ ਦੀਆਂ ਥੋਕ ਕੀਮਤਾਂ ਜੁਲਾਈ 'ਚ 8.81 ਫ਼ੀ ਸਦੀ ਘਟੀਆਂ। ਜਦਕਿ ਜੂਨ 'ਚ ਇਹ 3.87 ਫ਼ੀ ਸਦੀ ਵਧੀਆਂ ਸਨ। ਦਾਲ ਸ਼੍ਰੇਣੀ 'ਚ ਥੋਕ ਮਹਿੰਗਾਈ ਦਰ ਸਿਫ਼ਰ ਤੋਂ 17.03 ਫ਼ੀ ਸਦੀ ਹੇਠਾਂ ਰਹੀ। ਹਾਲਾਂਕਿ ਜੂਨ 'ਚ ਇਹ ਸਿਫ਼ਰ ਤੋਂ 20.23 ਫ਼ੀ ਸਦੀ ਹੇਠਾਂ ਸੀ। (ਪੀਟੀਆਈ)