ਨਵੀਂ ਦਿੱਲੀ- ਸਰਕਾਰ ਵਨ ਨੇਸ਼ਨ ਵਨ ਹੈਲਥ ਕਾਰਡ ਲਿਆਉਣ ਦੀ ਤਿਆਰੀ 'ਚ ਹੈ। 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਐਲਾਨ ਕਰ ਸਕਦੇ ਹਨ। ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਨੂੰ ਲੈ ਕੇ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।
ਵਨ ਨੇਸ਼ਨ ਵਨ ਹੈਲਥ ਕਾਰਡ ਸਕੀਮ ਰਾਹੀਂ ਸਾਰਿਆਂ ਦਾ ਇਕ ਹੈਲਥ ਕਾਰਡ ਬਣੇਗਾ। ਇਸ ਯੋਜਨਾ ਦੇ ਅਧੀਨ ਕੀਤੇ ਜਾਣ ਵਾਲੇ ਇਲਾਜ ਤੇ ਟੈਸਟ ਦੀ ਪੂਰੀ ਜਾਣਕਾਰੀ ਕਾਰਡ 'ਚ ਡਿਜੀਟਲ ਤਰੀਕੇ ਨਾਲ ਸੇਵ ਹੋਵੇਗੀ। ਬਾਕਾਇਦਾ ਇਸ ਦਾ ਰਿਕਾਰਡ ਰੱਖਿਆ ਜਾਵੇਗਾ।
ਇਸ ਨਾਲ ਇਕ ਵੱਡਾ ਫਾਇਦਾ ਹੋਵੇਗਾ ਕਿ ਜੇ ਤੁਸੀਂ ਦੇਸ਼ ਦੇ ਕਿਸੇ ਕੋਨੇ 'ਚ ਕਿਸੇ ਡਾਕਟਰ ਕੋਲੋਂ ਇਲਾਜ ਕਰਾਉਣ ਜਾ ਰਹੇ ਹਨ ਤਾਂ ਪੁਰਾਣੀ ਰਿਪੋਰਟ ਨੂੰ ਨਾਲ ਨਹੀਂ ਲੈ ਕੇ ਜਾਣਾ ਹੋਵੇਗਾ। ਡਾਕਟਰ ਯੂਨੀਕ ਆਈਡੀ ਰਾਹੀਂ ਮੈਡੀਕਲ ਰਿਕਾਰਡ ਦੇਖ ਲਵੇਗਾ।
ਹਰ ਨਾਗਰਿਕ ਦਾ ਇਕ ਸਿੰਗਲ ਯੂਨੀਕ ਆਈਡੀ ਜਾਰੀ ਹੋਵੇਗਾ। ਉਸੇ ਆਧਾਰ 'ਤੇ ਲਾਗਇਨ ਹੋਵੇਗਾ। ਫੇਜ਼ ਵਾਈਜ਼ ਤਰੀਕੇ ਨਾਲ ਇਸ ਨੂੰ ਲਾਗੂ ਕੀਤਾ ਜਾਵੇਗਾ। ਕਲਿਨਿਕ, ਹਸਪਤਾਲ, ਡਾਕਟਰ ਇਕ ਸ੍ਰੈਂਟਰਲ ਸਰਵਰ ਤੋਂ ਲਿੰਕ ਰਹਿਣਗੇ।
ਇਸ ਯੋਜਨਾ ਦਾ ਦਾਇਰਾ ਬਾਅਦ 'ਚ ਵਧਾਇਆ ਜਾਵੇਗਾ, ਇਸ ਨਾਲ ਕਲਿਨਿਕ, ਹਸਪਤਾਲ, ਡਾਕਟਰ, ਮੈਡੀਕਲ ਸਟੋਰ, ਮੈਡੀਕਲ ਇਸ਼ੋਰਐਂਸ ਪ੍ਰੋਵਾਈਡ ਕਰਨ ਵਾਲੀ ਕੰਪਨੀਆਂ ਸਾਰੇ ਇਸ ਰਾਹੀਂ ਸਰਵਰ ਨਾਲ ਜੁੜਨਗੀਆਂ।
ਇਸ 'ਚ ਗੋਪਨੀਅਤਾ ਦਾ ਖ਼ਿਆਲ ਰੱਖਿਆ ਜਾਵੇਗਾ। ਕਿਸੇ ਵੀ ਵਿਅਕਤੀ ਦੀ ਹੈਲਥ ਪ੍ਰੋਫਾਈਲ ਉਸ ਦੀ ਮਨਜ਼ੂਰੀ ਤੋਂ ਹੀ ਡਾਕਟਰ ਜਾਂ ਹਸਪਤਾਲ ਦਾ ਸਟਾਫ ਦੇਖ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।