Indian Railways: ਨਿੱਜੀ ਟਰੇਨ ਦੇਰੀ ਨਾਲ ਜਾਂ ਜਲਦ ਪਹੁੰਚੀ ਤਾਂ ਦੇਣਾ ਪਵੇਗਾ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਡਰਾਫਟ 'ਚ ਹੋਰ ਕੀ ਹਨ ਗੱਲਾਂ

Train

ਨਵੀਂ ਦਿੱਲੀ- ਰੇਲਵੇ ਨੇ ਨਿੱਜੀ ਸੰਚਾਲਕਾਂ ਲਈ ਪ੍ਰਦਰਸ਼ਨ ਦੇ ਮੁੱਖ ਸੰਕੇਤਾਂ ਨੂੰ ਲੈ ਕੇ ਇਕ ਡਰਾਫਟ ਜਾਰੀ ਕੀਤਾ ਹੈ। ਜਿਸ ਅਨੁਸਾਰ ਜੇਕਰ ਉਨ੍ਹਾਂ ਦੁਆਰਾ ਸੰਚਾਲਿਤ ਰੇਲ ਗੱਡੀਆਂ ਦੇਰੀ ਨਾਲ ਚੱਲਦੀਆਂ ਹਨ ਜਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣ ਪਵੇਗਾ।

ਬੁੱਧਵਾਰ ਨੂੰ ਜਾਰੀ ਡਰਾਫਟ 'ਚ ਕਿਹਾ ਗਿਆ ਕਿ ਨਿੱਜੀ ਟਰੇਨ ਸੰਚਾਲਕਾਂ ਨੂੰ ਸਾਲ 'ਚ 95 ਫੀਸਦੀ ਤਕ ਸਮੇਂ ਦੀ ਪਾਲਨਾ ਕਰਨੀ ਪਵੇਗੀ। ਡਰਾਫਟ ਅਨੁਸਾਰ ਸੰਚਾਲਕਾਂ ਨੂੰ ਪ੍ਰਾਪਤ ਮਾਲੀਆ ਬਾਰੇ ਗ਼ਲਤ ਜਾਣਕਾਰੀ ਦੇਣ 'ਤੇ ਜਾਂ ਟਰੇਨ ਰੱਦ ਕਰਨ ਬਾਰੇ ਸਹੀ ਜਾਣਕਾਰੀ ਨਾ ਦੇਣ 'ਤੇ ਜੁਰਮਾਨਾ ਦੇਣਾ ਪਵੇਗਾ।

ਡਰਾਫਟ ਅਨੁਸਾਰ ਜੇਕਰ ਰੇਲ ਗੱਡੀ ਨੂੰ ਮੰਜ਼ਿਲ ਤਕ ਪਹੁੰਚਣ 'ਚ 15 ਮਿੰਟ ਤੋਂ ਜ਼ਿਆਦਾ ਦੀ ਦੇਰੀ ਹੁੰਦੀ ਹੈ ਤਾਂ ਉਸ 'ਤੇ ਸਮੇਂ ਦਾ ਪਾਲਨ ਨਾ ਕਰਨ ਦਾ ਜ਼ਿੰਮੇਵਾਰ ਮੰਨਿਆ ਜਾਵੇਗਾ।

ਦਸਤਾਵੇਜ 'ਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ 'ਚ ਨਿੱਜੀ ਸੰਚਾਲਨ ਨੂੰ ਸਮੇਂ ਦੀ ਪਾਬੰਦੀ ਦੇ ਮੁਕਾਬਲੇ ਸਮੇਂ ਦੀ ਪਾਬੰਦੀ 'ਚ ਪ੍ਰਤੀ ਇਕ ਫੀਸਦੀ ਕਮੀ ਲਈ 200 ਕਿਲੋਮੀਟਰ ਦਾ ਚਾਰਜ ਰੇਲਵੇ ਨੂੰ ਦੇਣਾ ਪਵੇਗਾ।

ਰੇਲਵੇ ਨਾ ਕਿਹਾ ਕਿ ਜੁਰਮਾਨਾ 512 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੋਵੇਗਾ। ਇਹ ਜੁਰਮਾਨਾ ਜੋ ਨਿੱਜੀ ਸੰਚਾਲਕ ਰੇਲਵੇ ਦੀ basic infrastructure ਦਾ ਇਸਤੇਮਾਲ ਕਰਨ ਦੇ ਬਦਲੇ ਦੇਣਾ ਪਵੇਗਾ।

ਜੇਕਰ ਕੋਈ ਨਿੱਜੀ ਰੇਲਗੱਡੀ ਘੱਟ ਤੋਂ ਘੱਟ 10 ਮਿੰਟ ਪਹਿਲਾਂ ਪਹੁੰਚਦੀ ਹੈ ਤਾਂ ਸੰਚਾਲਕ ਨੂੰ ਰੇਲਵੇ ਨੂੰ ਜੁਰਮਾਨਾ ਦੇ ਤੌਰ 'ਤੇ 10 ਕਿਲੋਮੀਟਰ ਦੇ ਜੁਰਮਾਨੇ ਦਾ ਭੁਗਤਾਨ ਕਰਨ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।