ਅਦਾਲਤ ਵਲੋਂ ਚੰਦਰਬਾਬੂ ਨਾਇਡੂ ਵਿਰੁਧ ਗ੍ਰਿਫਤਾਰੀ ਵਾਰੰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਦਾਵਰੀ ਨਦੀ ਦੀ ਬਾਬਲੀ ਪਰਿਯੋਜਨਾ 'ਤੇ ਪ੍ਰਦਰਸ਼ਨ ਨਾਲ ਜੁੜੇ 2010 ਦੇ ਇਕ ਮਾਮਲੇ ਵਿਚ ਮਹਾਰਾਸ਼ਟਰ ਦੀ ਇਕ ਅਦਾਲਤ ਨੇ ਆਂਧਰਾ ਪ੍ਰਦੇਸ਼ ਦੇ ਮੁੱਖ...

Chandarbabu Naidu

ਨਵੀਂ ਦਿੱਲੀ : ਗੋਦਾਵਰੀ ਨਦੀ ਦੀ ਬਾਬਲੀ ਪਰਿਯੋਜਨਾ 'ਤੇ ਪ੍ਰਦਰਸ਼ਨ ਨਾਲ ਜੁੜੇ 2010 ਦੇ ਇਕ ਮਾਮਲੇ ਵਿਚ ਮਹਾਰਾਸ਼ਟਰ ਦੀ ਇਕ ਅਦਾਲਤ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਅਤੇ 15 ਹੋਰ ਲੋਕਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਮਹਾਰਾਸ਼ਟਰ ਦੇ ਜ਼ਿਲ੍ਹਾ ਨਾਂਦੇੜ ਵਿਚ ਪੈਂਦੇ ਧਰਮਾਬਾਦ ਦੇ ਨਿਆਂਇਕ ਪਹਿਲਾ ਦਰਜਾ ਮੈਜਿਸਟ੍ਰੇਟ ਐੱਨਆਰ ਗਜਭਯਾ ਨੇ ਪੁਲਿਸ ਨੂੰ ਹੁਕਮ ਦਿਤਾ ਹੈ ਕਿ ਉਹ ਸਾਰੇ ਮੁਲਜ਼ਮਾਂ ਨੂੰ ਗ੍ਰਿ੍ਰਫ਼ਤਾਰ ਕਰ ਕੇ 21 ਸਤੰਬਰ ਤਕ ਅਦਾਲਤ ਵਿਚ ਪੇਸ਼ ਕਰੇ। 

ਦਸ ਦਈਏ ਕਿ ਆਂਧਰਾ ਪ੍ਰਦੇਸ਼ ਵਿਚ ਉਸ ਸਮੇਂ ਵਿਰੋਧ ਪ੍ਰਦਰਸ਼ਨਾਂ ਵਿਚ ਰਹੇ ਨਾਇਡੂ ਅਤੇ ਹੋਰਨਾਂ ਨੂੰ ਮਹਾਰਾਸ਼ਟਰ ਵਿਚ ਬਾਬਲੀ ਪਰਿਯੋਜਨਾ ਦੇ ਨੇੜੇ ਵਿਰੋਧ ਕਰਨ 'ਤੇ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਪੂਨੇ ਜੇਲ੍ਹ ਵਿਚ ਭੇਜ ਦਿਤਾ ਗਿਆ ਸੀ। ਉਹ ਇਸ ਆਧਾਰ 'ਤੇ ਪਰਿਯੋਜਨਾ ਦਾ ਵਿਰੋਧ ਕਰ ਰਹੇ ਸੀ ਕਿ ਇਸ ਨਾਲ ਹੇਠਲੇ ਹਿੱਸਿਆਂ ਵਿਚ ਲੋਕ ਪ੍ਰਭਾਵਿਤ ਹੋਣਗੇ। ਪੁਲਿਸ ਨੇ ਬਾਅਦ ਵਿਚ ਸਾਰਿਆਂ ਨੂੰ ਰਿਹਾਅ ਕਰ ਦਿਤਾ ਗਿਆ ਸੀ ਜਦਕਿ ਉਨ੍ਹਾਂ ਨੇ ਜ਼ਮਾਨਤ ਨਹੀਂ ਮੰਗੀ ਸੀ।

ਹੁਣ ਸਾਰਿਆਂ 'ਤੇ ਜਨਸੇਵਕ ਦੇ ਕੰਮ ਵਿਚ ਰੋੜਾ ਅਟਕਾਉਣ ਲਈ ਹਮਲਾ ਜਾਂ ਅਪਰਾਧਿਕ ਬਲ ਦੀ ਵਰਤੋਂ ਕਰਨ, ਹਥਿਆਰ ਜਾਂ ਕਿਸੇ ਹੋਰ ਤਰੀਕੇ ਨਾਲ ਜਾਣਬੁੱਝ ਕੇ ਜ਼ਖ਼ਮ ਪਹੁੰਚਾਉਣਾ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾਉਣ ਸਮੇਤ ਆਈਪੀਸੀ ਦੀ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਦਸ ਦਈਏ ਕਿ ਨਾਇਡੂ ਨੇ ਵਿਧਾਨ ਸਭਾ ਨੂੰ ਪਿਛਲੇ ਦਿਨੀਂ ਭੰਗ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਕਾਰਜਕਾਰੀ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕਰਨ ਲਈ ਕਿਹਾ ਹੋਇਆ ਹੈ।