2019 ਦੀਆਂ ਲੋਭ ਸਭਾ ਚੋਣਾਂ 'ਚ ਖੇਤਰੀ ਪਾਰਟੀਆਂ ਹੀ ਹੋਣਗੀਆਂ 'ਕਿੰਗ ਮੇਕਰ' : ਚੰਦਰਬਾਬੂ ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁੱਝ ਸਮਾਂ ਪਹਿਲਾਂ ਤਕ ਮੋਦੀ ਸਰਕਾਰ ਦਾ ਹਿੱਸਾ ਰਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ...

Andhra Pradesh CM Chandrababu Naidu

ਨਵੀਂ ਦਿੱਲੀ : ਕੁੱਝ ਸਮਾਂ ਪਹਿਲਾਂ ਤਕ ਮੋਦੀ ਸਰਕਾਰ ਦਾ ਹਿੱਸਾ ਰਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਹੁਣ ਭਾਜਪਾ ਵਿਰੁਧ ਮੋਰਚਾ ਖੋਲ੍ਹ ਰਹੀ ਹੈ। ਇਸ ਵਾਰ ਖ਼ੁਦ ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ 2019 ਵਿਚ ਖੇਤਰੀ ਪਾਰਟੀਆਂ ਕਿੰਗ ਮੇਕਰ ਬਣਨਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਖੇਤਰੀ ਪਾਰਟੀਆਂ ਇਕੱਠੀਆਂ ਚੋਣ ਲੜਨਗੀਆਂ।

ਚੰਦਰਬਾਬੂ ਨਾਇਡੂ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਖੇਤਰੀ ਪਾਰਟੀਆਂ ਹੀ ਕਿੰਗ ਮੇਕਰ ਹੋਣਗੀਆਂ। ਸਾਰੀਆਂ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਇਕੱਠੀਆਂ ਆ ਰਹੀਆਂ ਹਨ। ਅਗਾਮੀ ਲੋਕ ਸਭਾ ਚੋਦਾਂ ਵਿਚ ਭਾਜਪਾ ਹਾਰ ਦਾ ਮੂੰਹ ਦੇਖੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਸੀ ਕਿ 2019 ਵਿਚ ਕਾਂਗਰਸ ਇਕ ਹੋਰ ਹਾਰ ਦੇ ਲਈ ਤਿਆਰ ਰਹੇ।

ਦਰਅਸਲ ਚੰਦਰਬਾਬੂ ਨਾਇਡੂ ਦਾ ਇਹ ਬਿਆਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਦੇ ਸਹੁੰ ਚੁਕ ਸਮਾਗਮ ਵਿਚ ਵਿਰੋਧੀ ਇਕਜੁਟਤਾ ਦੀ ਝਲਕ ਦੇਖਣ ਨੂੰ ਮਿਲੀ ਸੀ, ਜਿੱਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਐਂਟੀ ਭਾਜਪਾ ਮੋਰਚਾ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਦੇ ਨੇਤਾਵਾਂ ਦਾ ਇਕੱਠ ਦੇਖਣ ਨੂੰ ਮਿਲਿਆ। ਸੀ। ਸਹੁੰ ਚੁਕ ਸਮਾਗਮ ਵਿਚ ਚੰਦਰਬਾਬੂ ਨਾਇਡੂ ਵੀ ਪਹੁੰਚੇ ਸਨ। 

ਕਰਨਾਟਕ ਵਿਚ ਵਿਰੋਧੀ ਪਾਰਟੀਆਂ ਦੀ ਇਕਜੁਟਤਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀਆਂ ਦੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 2019 ਲੋਕ ਸਭਾ ਚੋਣਾਂ ਵਿਚ ਵਿਰੋਧੀ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋਣਗੀਆਂ ਅਤੇ ਸੱਤਾ ਤੋਂ ਮੋਦੀ ਸਰਕਾਰ ਨੂੰ ਹਟਾਉਣ ਦੀ ਕੋਸ਼ਿਸ਼ ਕਰਨਗੀਆਂ।