1.5 ਲੱਖ ਦਾ ਮੰਗਲਸੂਤਰ ਨਿਗਲ ਗਿਆ ਸਾਨ੍ਹ, ਮਾਲਕ ਨੇ ਕਰਵਾਇਆ ਸਾਨ੍ਹ ਦਾ ਆਪਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪੋਲਾ ਤਿਉਹਾਰ ਮਨਾਇਆ ਜਾਂਦਾ ਹੈ...

Bull

ਮਹਾਰਾਸ਼ਟਰ: ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪੋਲਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਬੈਲਾਂ ਨੂੰ ਸਜਾ ਕੇ ਉਨ੍ਹਾਂ ਨੂੰ ਗਲੀ-ਗਲੀ ਘੁਮਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਿਉਹਾਰ ਦੀ ਪੂਜਾ ‘ਚ ਇੱਕ ਅਜੀਬੋਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਬੈਲ ਨੇ ਡੇਢ ਲੱਖ ਦਾ ਮੰਗਲਸੂਤਰ ਨਿਗਲ ਲਿਆ ਸੀ। 9 ਦਿਨ ਬਾਅਦ ਉਸਦੇ ਢਿੱਡ ‘ਚੋਂ ਕੱਢਣ ਲਈ ਆਪਰੇਸ਼ਨ ਤੱਕ ਕਰਨਾ ਪੈ ਗਿਆ।

ਦਰਅਸਲ, ਮਹਾਰਾਸ਼ਟਰ ਦੇ ਅਹਿਮਦਨਗਰ ਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਨੇ ਪੋਲਾ ਦੇ ਦਿਨ ਆਪਣੇ ਬੈਲ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਅਤੇ ਘਰ ‘ਤੇ ਉਸਦੀ ਪੂਜਾ ਕੀਤੀ। ਪੂਜਾ ਦੇ ਸਮੇਂ ਥਾਲੀ ਵਿੱਚ ਕਿਸਾਨ ਦੀ ਪਤਨੀ ਨੇ ਸੋਨੇ ਦਾ ਮੰਗਲਸੂਤਰ ਰੱਖ ਦਿੱਤਾ। ਠੀਕ ਇਸ ਦੌਰਾਨ ਬਿਜਲੀ ਚੱਲੀ ਗਈ।ਬਿਜਲੀ ਜਾਂਦੇ ਹੀ ਜਿਵੇਂ ਕਿਸਾਨ ਦੀ ਪਤਨੀ ਅੰਦਰ ਮੋਮਬੱਤੀ ਲੈਣ ਗਈ ਇਨ੍ਹੇ ‘ਚ ਬੈਲ ਮਠਿਆਈ ਦੇ ਨਾਲ ਹੀ ਸੋਨੇ ਦਾ ਮੰਗਲਸੂਤਰ ਹੀ ਨਿਗਲ ਗਿਆ।

ਪਤਨੀ ਨੇ ਜਦੋਂ ਇਹ ਗੱਲ ਕਿਸਾਨ ਨੂੰ ਦੱਸੀ ਤਾਂ ਕਿਸਾਨ ਨੇ ਬੈਲ ਦੇ ਮੁੰਹ ਨੂੰ ਫਰੋਲਿਆ ਲੇਕਿਨ ਤੱਦ ਤੱਕ ਮੰਗਲਸੂਤਰ ਬੈਲ ਦੇ ਢਿੱਡ ਵਿੱਚ ਪਹੁੰਚ ਚੁੱਕਿਆ ਸੀ। ਪਿੰਡ ਵਾਲਿਆਂ ਦੀ ਸਲਾਹ ‘ਤੇ ਕਿਸਾਨ ਨੇ ਇੰਤਜਾਰ ਕੀਤਾ ਕਿ ਹੋ ਸਕਦਾ ਹੈ ਗੋਬਰ ਵਿੱਚ ਮੰਗਲਸੂਤਰ ਨਿਕਲੇ। ਕਰੀਬ 8 ਦਿਨ ਕਿਸਾਨ ਨੇ ਬੈਲ ਦੇ ਗੋਬਰ ‘ਚ ਮੰਗਲਸੂਤਰ ਲੱਭਿਆ ਲੇਕਿਨ ਮੰਗਲਸੂਤਰ ਨਹੀਂ ਮਿਲਿਆ।

ਅੰਤ ‘ਚ ਕਿਸਾਨ ਬੈਲ ਨੂੰ ਲੈ ਕੇ ਡਾਕਟਰ ਦੇ ਕੋਲ ਗਿਆ। ਜਾਂਚ ਵਿੱਚ ਪਤਾ ਚੱਲਿਆ ਕਿ ਮੰਗਲਸੂਤਰ ਬੈਲ ਦੇ ਰੇਟਿਕੁਲਮ ਵਿੱਚ ਫਸਿਆ ਹੋਇਆ ਹੈ। ਇਸ ਤੋਂ ਬਾਅਦ ਡਾਕਟਰ ਨੇ 9 ਸਤੰਬਰ ਨੂੰ ਬੈਲ ਦਾ ਆਪਰੇਸ਼ਨ ਕੀਤਾ ਅਤੇ ਮੰਗਲਸੂਤਰ ਕੱਢਿਆ। ਬੈਲ ਦੀ ਹਾਲਤ ਸਥਿਰ ਹੈ, ਉਹਨੂੰ ਟਾਂਕੇ ਲਗਾਏ ਗਏ ਹਨ। ਉਸਦੀ ਦੇਖਭਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪੋਲਾ ਦੇ ਤਿਉਹਾਰ ਵਿੱਚ ਜਿਨ੍ਹਾਂ ਦੇ ਘਰਾਂ ਵਿੱਚ ਬੈਲ ਹੁੰਦੇ ਹਨ, ਉਨ੍ਹਾਂ ਨੂੰ ਸਜਾਕੇ ਘੁਮਾਇਆ ਜਾਂਦਾ ਹੈ। ਬੈਲਾਂ ਨੂੰ ਖਾਣ ਲਈ ਕੁਝ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਹੁੰਦੀ ਹੈ। ਕੁਝ ਲੋਕ ਬੈਲਾਂ ਨੂੰ ਮਠਿਆਈ ਦੇ ਨਾਲ-ਨਾਲ ਸੋਨਾ ਵੀ ਚੜਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।