ਇਕ ਵਿਦਿਆਰਥੀ ਨੂੰ ਦੋ ਸਾਨ੍ਹਾਂ ਨੇ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਸੀ।

Bulls attacks on a man when he was busy on his phone in iit bombay campus

ਮੁੰਬਈ: ਮੁੰਬਈ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਆਈਆਈਟੀ ਬੰਬੇ ਵਿਚ  ਇਕ ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਸੀ ਇਸ ਦੌਰਾਨ ਉਹ ਦੋ ਸਾਨ੍ਹਾਂ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋਈ ਹੈ। ਵੀਡੀਉ ਵਿਚ ਦਿਖ ਰਿਹਾ ਹੈ ਕਿ ਇਕ ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਹੈ। ਦੋ ਸਾਹਣਾਂ ਨੇ ਉਸ ਨੂੰ ਬਹੁਤ ਤੇਜ਼ੀ ਨਾਲ ਟੱਕਰ ਮਾਰੀ। ਵਿਦਿਆਰਥੀ ਕੋਲ ਖੜ੍ਹੇ ਮੋਟਰਸਾਇਕਲਾਂ ਨਾਲ ਹੇਠਾਂ ਡਿੱਗ ਪਿਆ।

ਆਸ ਪਾਸ ਦੇ ਲੋਕ ਭੱਜ ਕੇ ਮਦਦ ਲਈ ਆਏ। ਵਿਦਿਆਰਥੀ ਬਹੁਤ ਬੁਰੇ ਤਰੀਕੇ ਨਾਲ ਹੇਠਾਂ ਡਿੱਗਿਆ ਸੀ। ਉੱਥੇ ਮੌਜੂਦ ਵਿਦਿਆਰਥੀਆਂ ਨੇ ਉਸ ਨੂੰ ਚੁੱਕਿਆ ਅਤੇ ਹਸਪਤਾਲ ਪਹੁੰਚਾਇਆ। ਪੀੜਤ ਵਿਦਿਆਰਥੀ ਦਾ ਨਾਮ ਅਕਸ਼ੇ ਹੈ। ਉਹ ਕੇਰਲ ਤੋਂ 2 ਮਹੀਨਿਆਂ ਦੀ ਇੰਟਰਨਸ਼ਿਪ ਲਈ ਮੁੰਬਈ ਤੋਂ ਆਇਆ ਹੈ। ਜਾਣਕਾਰੀ ਮੁਤਾਬਕ ਅਕਸ਼ੇ ਹੁਣ ਵੀ ਹਸਪਤਾਲ ਵਿਚ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡੂੰਘੀ ਸੱਟ ਨਹੀਂ ਲੱਗੀ।

ਅਕਸ਼ੇ ਨੇ ਦਸਿਆ ਕਿ ਪੁਲਿਸ ਨੇ ਉਸ ਦੇ ਬਿਆਨ ਲਿਖ ਲਏ ਹਨ। ਦਸ ਦਈਏ ਕਿ ਬੀਤੇ ਦਿਨਾਂ ਵਿਚ ਇਸ ਤਰ੍ਹਾਂ ਦਾ ਇਕ ਹੋਰ ਹਾਦਸਾ ਗੁਜਰਾਤ ਵਿਚ ਸਾਹਮਣੇ ਆਇਆ ਸੀ। ਗੁਜਰਾਤ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਜਨਤਕ ਕੀਤੀ ਗਈ ਸੀ ਜਿਸ ਵਿਚ ਇਕ ਸਾਨ੍ਹ ਨੇ ਅਤਿਵਾਦ ਮਚਾ ਰੱਖਿਆ ਸੀ। ਉਸ ਦੇ ਸਾਹਮਣੇ ਜੋ ਵੀ ਆਉਂਦਾ ਸੀ ਉਹ ਉਸ 'ਤੇ ਹੀ ਹਮਲਾ ਕਰ ਦਿੰਦਾ ਸੀ।