ਭੂਤਰੇ ਸਾਨ੍ਹ ਨੇ ਰੋਕੀ ਟ੍ਰੈਫਿਕ, ਟੱਕਰਾਂ ਮਾਰ ਭੰਨੀਆਂ ਕਈ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੇ ਲਈ ਲੋਕਾਂ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ

Stray cattle

ਮਲੇਰਕੋਟਲਾ- ਸੜਕਾਂ 'ਤੇ ਘੁੰਮ ਰਹੀਆਂ ਅਵਾਰਾ ਗਾਵਾਂ ਅਤੇ ਸਾਨ੍ਹਾਂ ਨੂੰ ਲੈ ਕੇ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜੋ ਵੱਡੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਹੁਣ ਸੰਗਰੂਰ-ਧੂਰੀ-ਮਲੇਰਕੋਟਲਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿੱਥੇ ਇਕ ਓਵਰਬ੍ਰਿਜ਼ 'ਤੇ ਘੁੰਮ ਰਹੇ ਅਵਾਰਾ ਸਾਨ੍ਹ ਨੇ ਕਾਫ਼ੀ ਸਮੇਂ ਤਕ ਆਵਾਜਾਈ ਨੂੰ ਬ੍ਰੇਕਾਂ ਲਗਾਈਂ ਰੱਖੀਆਂ।

ਇਹੀ ਨਹੀਂ ਭੂਤਰੇ ਹੋਏ ਸਾਨ੍ਹ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਨੁਕਸਾਨ ਵੀ ਪਹੁੰਚਾਇਆ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਕਿਸੇ ਅਵਾਰਾ ਸਾਨ੍ਹ ਨੇ ਇਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਦੇਸ਼ ਭਰ ਵਿਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਅਫ਼ਸੋਸ ਕਿ ਆਵਾਰਾ ਗਾਵਾਂ ਅਤੇ ਸਾਨ੍ਹਾਂ ਕਾਰਨ ਵਾਪਰ ਰਹੇ ਹਾਦਸਿਆਂ ਦਾ ਇਹ ਮੰਦਭਾਗਾ ਸਿਲਸਿਲਾ ਹਾਲੇ ਵੀ ਜਾਰੀ ਹੈ। ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।