LJP ਸੰਸਦ ਮੈਂਬਰ ਪ੍ਰਿੰਸ ਰਾਜ ਪਾਸਵਾਨ ਖਿਲਾਫ਼ ਜਬਰ ਜਨਾਹ ਮਾਮਲੇ ’ਚ FIR ਦਰਜ
ਇਸ FIR ਵਿਚ ਚਿਰਾਗ ਪਾਸਵਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਨਵੀਂ ਦਿੱਲੀ: ਬਿਹਾਰ ਦੇ ਸਮਸਤੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ (LJP) ਦੇ ਸੰਸਦ ਮੈਂਬਰ ਪ੍ਰਿੰਸ ਰਾਜ ਪਾਸਵਾਨ (MP Prince Raj Paswan) ਦੇ ਖਿਲਾਫ਼ ਦਿੱਲੀ ਵਿਚ FIR ਦਰਜ ਕੀਤੀ ਗਈ ਹੈ। ਇਹ FIR ਪ੍ਰਿੰਸ ਦੇ ਖਿਲਾਫ਼ ਬਲਾਤਕਾਰ (Rape Case) ਨਾਲ ਜੁੜੇ ਇਕ ਮਾਮਲੇ ਵਿਚ ਕੀਤੀ ਗਈ ਹੈ। ਇਸ FIR ਵਿਚ ਚਿਰਾਗ ਪਾਸਵਾਨ (Chirag Paswan) ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: NHRC ਨੇ ਜਾਰੀ ਕੀਤਾ ਨੋਟਿਸ, ਆਵਾਜਾਈ ਪ੍ਰਭਾਵਿਤ ਹੋਣ ਨੂੰ ਲੈ ਕੇ ਮੰਗੀ ਰਿਪੋਰਟ
ਕਰੀਬ ਤਿੰਨ ਮਹੀਨੇ ਪਹਿਲਾਂ ਇਕ ਪੀੜਤਾ ਨੇ ਦਿੱਲੀ ਦੇ ਕਨਾਟ ਪਲੇਸ ਪੁਲਿਸ ਸਟੇਸ਼ਨ (Connaught Place Police Station) ਵਿਚ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਹੁਣ ਅਦਾਲਤ ਦੇ ਆਦੇਸ਼ ਤੋਂ ਬਾਅਦ ਸੰਸਦ ਮੈਂਬਰ ਪ੍ਰਿੰਸ ਰਾਜ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। ਇਹ FIR 9 ਸਤੰਬਰ ਨੂੰ ਦਰਜ ਕੀਤੀ ਗਈ ਸੀ। ਇਸ FIR ਵਿਚ ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸਦੀ ਅਸ਼ਲੀਲ ਵੀਡੀਓ (Offensive Video) ਵੀ ਬਣਾਈ ਗਈ ਸੀ ਅਤੇ ਬਾਅਦ ਵਿਚ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ (Threatened) ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਸ ਨੂੰ ਮਾਮਲੇ ਬਾਰੇ ਸ਼ਿਕਾਇਤ ਨਾ ਕਰਨ ਲਈ ਦਬਾਅ ਪਾਇਆ ਗਿਆ।
ਇਹ ਵੀ ਪੜ੍ਹੋ: IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ
ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ ਰਾਜ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ ਦੇ ਚਚੇਰੇ ਭਰਾ ਹਨ। FIR ਵਿਚ ਚਿਰਾਗ ਪਾਸਵਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਚਿਰਾਗ ਨੂੰ ਘਟਨਾ ਬਾਰੇ ਦੱਸਿਆ ਸੀ। ਪੀੜਤਾ ਦੇ ਅਨੁਸਾਰ, ਚਿਰਾਗ ਪਾਸਵਾਨ ਨੇ ਵੀ ਉਸਦੀ ਗੱਲ ਨਹੀਂ ਸੁਣੀ ਅਤੇ ਬਾਅਦ ਵਿਚ ਚਿਰਾਗ ਨੇ ਮਿਲ ਕੇ ਕਿਸੇ ਵੀ ਤਰ੍ਹਾਂ ਦਾ ਕੇਸ ਨਾ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਬਲਿੰਕਨ ਨੇ ਫੌਜਾਂ ਵਾਪਸ ਬੁਲਾਉਣ 'ਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਦਿੱਤਾ ਜਵਾਬ
ਪ੍ਰਿੰਸ ਰਾਜ ਪਾਸਵਾਨ ਦੁਆਰਾ ਵੀ ਇਸ ਮਾਮਲੇ ਵਿਚ ਇਕ FIR ਦਰਜ ਕੀਤੀ ਗਈ ਹੈ। ਇਸ ਵਿਚ ਉਸਨੇ ਪੀੜਤਾ ਦੇ ਖਿਲਾਫ਼ ਝੂਠੇ ਦੋਸ਼ ਲਗਾਉਣ ਦੀ ਗੱਲ ਕਹੀ ਸੀ। ਪ੍ਰਿੰਸ ਰਾਜ ਪਾਸਵਾਨ ਇਨ੍ਹਾਂ ਦੋਸ਼ਾਂ ਨੂੰ ਵਾਰ-ਵਾਰ ਨਕਾਰਦੇ (Denied Allegations) ਰਹੇ ਹਨ।