10 ਤੋਂ ਵੱਧ ਦੇਸ਼ਾਂ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇਅ-9 ਬਣਿਆ ਹੁਣ ਏਸ਼ੀਅਨ ਹਾਈਵੇਅ-2

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ-ਲਖਨਊ ਰਾਸ਼ਟਰੀ ਹਾਈਵੇਅ-9 ਅਤੇ 24 ਰਾਸ਼ਟਰੀ ਨਹੀਂ ਸਗੋਂ ਏਸ਼ੀਅਨ ਹਾਈਵੇਅ ਹੋ ਗਿਆ ਹੈ। ਇਸ ਨੂੰ ਸੁਵਿਧਾਜਨਕ ਬਣਾਉਣ ਲਈ ਵਿਸ਼ਵ ਬੈਂਕ ਹਾਈਵੇਅ ਦੀ ਚੌੜਾਈ ਵਧਾ ਰਿਹਾ ਹੈ।

National Highway-9

ਨਵੀਂ ਦਿੱਲੀ, (ਪੀਟੀਆਈ ) : ਦਿੱਲੀ-ਲਖਨਊ ਰਾਸ਼ਟਰੀ ਹਾਈਵੇਅ-9 ਅਤੇ 24 ਰਾਸ਼ਟਰੀ ਨਹੀਂ ਸਗੋਂ ਏਸ਼ੀਅਨ ਹਾਈਵੇਅ ਹੋ ਗਿਆ ਹੈ। ਇਸ ਨੂੰ ਹੋਰ ਵੀ ਸੁਵਿਧਾਜਨਕ ਬਣਾਉਣ ਲਈ ਵਿਸ਼ਵ ਬੈਂਕ ਹਾਈਵੇਅ ਦੀ ਚੌੜਾਈ ਵਧਾ ਰਿਹਾ ਹੈ। ਏਸ਼ੀਆ ਦੇ 10 ਤੋਂ ਵੱਧ ਦੇਸ਼ਾਂ ਨੂੰ ਜੋੜਨ ਤੇ ਦਿੱਲੀ ਤੋਂ ਰਾਮਪੁਰ ਜਨਪਦ ਦੇ ਵਿਚ ਏਸ਼ੀਅਨ  ਹਾਈਵੇਅ -2 ਹੋ ਗਿਆ ਹੈ ਜੋ ਕਿ ਦੇਸ਼ ਦਾ ਦੂਜਾ ਏਸ਼ੀਅਨ ਹਾਈਵੇਅ ਬਣਾਇਆ ਗਿਆ ਹੈ। ਇਸਦੇ ਅਧੀਨ ਜਿਥੇ ਦਿੱਲੀ ਤੋਂ ਪਿਲਖੁਵਾ ਤੱਕ ਨਿਰਮਾਣ ਕੰਮ ਚਲ ਰਿਹਾ ਹੈ, ਉਥੇ ਹੀ ਹਾਪੁੜ ਤੋਂ ਮੁਰਾਦਾਬਾਦ ਦੇ ਵਿਚ 6 ਲੇਨ ਦਾ ਨਿਰਮਾਣ ਦਸੰਬਰ ਤੋਂ ਸ਼ੁਰੂ ਕਰ ਦਿਤਾ ਜਾਵੇਗਾ।

ਦੇਸ਼ ਦੀ ਰਾਜਧਾਨੀ ਨੂੰ ਪ੍ਰਦੇਸ਼ ਦੀ ਰਾਜਧਾਨੀ ਨਾਲ ਜੋੜਨ ਵਾਲੇ ਹਾਈਵੇ-24 ਦਾ ਨਾਮ ਪਿਛਲੇ ਦੋ ਸਾਲ ਤੋਂ ਵਾਰ-ਵਾਰ ਬਦਲਿਆ ਜਾ ਰਿਹਾ ਹੈ। ਇਸ ਦੌਰਾਨ ਇਸਦਾ ਨਾਮ ਕਦੇ ਐਚਐਚ-9 ਕੀਤਾ ਗਿਆ ਤਾਂ ਕਿਤੇ 24 ਹੀ ਹੈ। ਪਰ ਦੋ ਰਾਜਧਾਨੀਆਂ ਨੂੰ ਜੋੜਨ ਵਾਲਾ ਹਾਈਵੇਅ ਹੁਣ ਦੇਸ਼ ਦਾ ਦੂਜਾ ਏਸ਼ੀਅਨ ਹਾਈਵੇਅ ਬਣ ਗਿਆ ਹੈ। ਇਸ ਲਈ ਦਿੱਲੀ ਤੋਂ ਰਾਮੁਪਰ ਵਿਚਕਾਰ ਹੁਣ ਐਨਐਚ ਨਹੀਂ, ਸਗੋਂ ਏਐਚ (ਏਸ਼ੀਅਨ ਹਾਈਵੇਅ ) ਦੇ ਸੂਚਕ ਦਿਖਾਈ ਦੇਣਗੇ। ਏਸ਼ੀਅਨ ਹਾਈਵੇਅ-2 ਦੀ ਵੈਬਸਾਈਟ ਦੀ ਜਾਣਕਾਰੀ ਮੁਤਾਬਕ ਇੰਡੋਨੇਸ਼ੀਆ ਦੇ ਦੇਨਪਸਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ,

ਜਿਸਨੂੰ ਸਿੰਗਾਪੁਰ ਤੋਂ ਕੱਢਦੇ ਹੋਏ ਈਰਾਨ ਦੇ ਖੋਸਾਵੀ ਨਗਰ ਤੱਕ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਹਾਈਵੇਅ ਨੇਪਾਲ ਤੋਂ ਭਾਰਤ ਵਿਚ ਆਵੇਗਾ ਜੋ ਨੇਪਾਲ ਦੇ ਮਹਿੰਦਰ ਨਗਰ ਤੋਂ ਖਟੀਮਾ ਅਤੇ ਸਿਤਾਰਗੰਜ ਆ ਕੇ ਰਾਮਪੁਰ ਐਨਐਚ-9 ਨਾਲ ਮਿਲ ਜਾਵੇਗਾ। ਜਿਸਦੇ ਚਲਦਿਆਂ ਐਨਐਚ-9 ਹੁਣ ਏਸ਼ੀਅਨ ਹਾਈਵੇ-2 ਹੋ ਗਿਆ ਹੈ। ਜਿਸ ਨੂੰ ਬਣਾਉਣ ਵਿਚ 80 ਫੀਸਦੀ ਵਿਸ਼ਵ ਬੈਂਕ ਅਤੇ 20 ਪ੍ਰਤੀਸ਼ਤ ਦੇਸ਼ ਦਾ ਪੈਸਾ ਖਰਚ ਕੀਤਾ ਜਾਂਦਾ ਹੈ। ਵਿਸ਼ਵ ਬੈਂਕ ਵੱਲੋਂ ਪਿਲਖੁਵਾ ਤੋਂ ਇਲਾਵਾ ਟੈਕਸ ਵਸੂਲੀ ਲਈ ਟੋਲ ਪਲਾਜਾ ਵੀ ਲਗਾਏ ਜਾਣਗੇ।

10 ਤੋਂ ਵੱਧ ਦੇਸ਼ਾਂ ਨੂੰ ਜੋੜਨ ਵਾਲਾ ਇਹ ਦੇਸ਼ ਦਾ ਦੂਜਾ ਏਸ਼ੀਅਨ ਹਾਈਵੇਅ-2 ਬਣਿਆ ਹੈ, ਜੋ ਭਾਰਤ ਨੂੰ ਤਿੰਨ ਦਿਸ਼ਾਵਾਂ ਤੋਂ ਵੱਖ-ਵੱਖ ਰਾਜਾਂ ਨੂੰ ਇਸ ਹਾਈਵੇਅ ਨਾਲ ਜੋੜ ਰਿਹਾ ਹੈ। ਕਿਉਂਕਿ ਨੇਪਾਲ ਤੋਂ ਆਉਣ ਵਾਲਾ ਹਾਈਵੇ ਖਟੀਮਾ, ਸਿਤਾਰਗੰਜ ਤੋਂ ਬਾਅਦ ਰਾਮਪੁਰ ਤੋਂ ਮੁਰਾਦਾਬਾਦ, ਅਮਰੋਹਾ, ਗਜਰੌਲਾ, ਗੜ੍ਹ , ਹਾਪੁੜ ਅਤੇ ਗਾਜਿਆਬਾਦ ਤੋਂ ਬਾਅਦ ਦਿੱਲੀ ਪਹੁੰਚ ਜਾਵੇਗਾ। ਇਸ ਤੋਂ ਇਲਾਵਾ ਪੂਰਵੀ ਭਾਰਤ ਵਿਚ ਸਿਲੀਗੁੜੀ ਅਤੇ ਫੁਲਬਾੜੀ ਵਿਚ ਐਨਐਚ ਨੂੰ ਜੋੜਿਆ ਹੈ ਤਾਂ ਦਿੱਲੀ ਤੋਂ ਸੋਨੀਪਤ, ਕੁਰੁਕਸ਼ੇਤਰ ਆਦਿ ਨੂੰ ਜੋੜਦਾ ਹੋਇਆ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਾਕਿਸਤਾਨ ਨੂੰ ਜੋੜ ਦਵੇਗਾ। ਇਸ ਤੋਂ ਇਲਾਵਾ ਉਤਰ ਪੂਰਬ ਤੋਂ ਇਹ ਬੰਗਲਾਦੇਸ਼ ਨਾਲ ਜੁੜ ਰਿਹਾ ਹੈ।