‘ਅਤੁੱਲ ਭਾਰਤ’ ਥੀਮ ‘ਤੇ ਬਣਾਇਆ ਦੇਸ਼ ਦਾ ਸਭ ਤੋਂ ਲੰਬਾ ਗਿਫ਼ਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਵਿਚ ਇਕ ਵਿਦਿਆਰਥਣ ਨੇ ‘ਅਤੁੱਲ ਭਾਰਤ’ ਦੇ ਥੀਮ ‘ਤੇ ਅਨੋਖਾ ਗਿਫ਼ਟ ਬਣਾ ਕੇ ਅਪਣਾ ਨਾਂਅ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਕਰਾਇਆ ਹੈ।

Mangaluru's Apeksha Kottary enters India Book of Records

ਮੰਗਲੌਰ: ਕਰਨਾਟਕ ਦੇ ਵਿਚ ਇਕ ਵਿਦਿਆਰਥਣ ਨੇ ‘ਅਤੁੱਲ ਭਾਰਤ’ ਦੇ ਥੀਮ ‘ਤੇ ਅਨੋਖਾ ਗਿਫ਼ਟ ਬਣਾ ਕੇ ਅਪਣਾ ਨਾਂਅ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਕਰਾਇਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਇਸ ਥੀਮ ‘ਤੇ ਬਣਿਆ ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਲੰਬਾ ਐਕਸਪਲੋਜ਼ਨ ਬਾਕਸ (Explosion Box) ਹੈ। ਵਿਦਿਆਰਥਣ ਅਪੇਕਸ਼ਾ ਕੋਟਾਰੀ ਬੇਸੇਂਟ ਈਵਨਿੰਗ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ ਅਤੇ ਅਪਣੇ ਘਰ ‘ਤੇ ਬੱਚਿਆਂ ਨੂੰ ਟਿਊਸ਼ਨ ਵੀ ਦਿੰਦੀ ਹੈ।

ਅਪੇਕਸ਼ਾ ਨੇ ਦੱਸਿਆ, ‘ਇਸ ਦੀ ਲੰਬਾਈ ਲਗਭਗ 1 ਹਜ਼ਾਰ ਸੈਂਟੀਮੀਟਰ ਹੈ। ਜਦੋਂ ਇਸ ਬਾਕਸ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਇਸ ਦਾ ਮਾਪ 25x25 ਸੈਮੀ ਹੁੰਦਾ ਹੈ। ਬਾਕਸ ਨੂੰ ‘ਅਤੁੱਲ ਭਾਰਤ’ ਥੀਮ ‘ਤੇ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿਚ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸਾਂ, ਭਾਰਤ ਦੀਆਂ ਮਹਾਨ ਹਸਤੀਆਂ ਅਤੇ ਭਾਰਤ ਦੇ ਸੁਤੰਤਰਤਾ ਸੈਨਾਨੀਆਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਸ਼ਾਮਲ ਹੈ’। ਅਪੇਕਸ਼ਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕ੍ਰਾਫਟ ਆਈਟਮ ਬਣਾਉਣ ਦਾ ਬੇਹੱਦ ਸ਼ੌਂਕ ਹੈ। ਉਹ ਅਕਸਰ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਉਹਨਾਂ ਦੇ ਜਨਮ ਦਿਨ ਜਾਂ ਹੋਰ ਮੌਕਿਆਂ ‘ਤੇ ਖੁਦ ਗਿਫ਼ਟ ਤਿਆਰ ਕਰਦੀ ਰਹਿੰਦੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਯੂ-ਟਿਊਬ ਤੋਂ ਵੀਡੀਓ ਦੇਖ-ਦੇਖ ਕੇ ਗਿਫ਼ਟ ਬਾਕਸ ਸਮੇਤ ਹੋਰ ਚੀਜ਼ਾਂ ਬਣਾਉਣਾ ਸਿੱਖਿਆ ਹੈ।  ਇਸ ਤੋਂ ਪਹਿਲਾਂ ਵੀ ਐਕਸਕਲੂਸਿਵ ਵਿਸ਼ਵ ਰਿਕਾਰਡ ਉਹਨਾਂ ਦੇ ਨਾਂਅ ਦਰਜ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਉਹ ਹੁਣ ਤੱਕ 35 ਤੋਂ ਜ਼ਿਆਦਾ ਵੱਖ-ਵੱਖ ਤਰ੍ਹਾਂ ਦੇ ਗਿਫ਼ਟ ਆਇਟਮ ਬਣਾ ਚੁੱਕੀ ਹੈ। ਹਾਲਾਂਕਿ ਇਸ ਵਾਰ ਦੇ ਡਿਜ਼ਾਇਨ ਨੇ ਉਹਨਾਂ ਦਾ ਰਿਕਾਰਡ ਬਣਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹ ਗਿਨੀਜ਼ ਵਰਲਡ ਰਿਕਾਰਡਜ਼ ਲਈ ਵੀ ਅਪਲਾਈ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ