ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

Major accident in Ghaziabad

 

ਨਵੀਂ ਦਿੱਲੀ : ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਰਾਤ ਵੱਡਾ ਹਾਦਸਾ ਹੋ ਗਿਆ। ਲਾਲ ਕੁਆਂ ਵੱਲੋਂ ਗਾਜ਼ੀਆਬਾਦ ਆ ਰਹੀ ਮੁਸਾਫਰਾਂ ਨਾਲ ਭਰੀ ਬੱਸ ਭਾਟੀਆ ਮੋੜ ਦੇ ਫਲਾਈਓਵਰ ਤੋਂ ਡਿੱਗੀ ਹੇਠਾਂ ( Major accident in Ghaziabad) ਡਿੱਗ ਗਈ।

 ਹੋਰ ਵੀ ਪੜ੍ਹੋ: ਦੱਖਣੀ ਤਾਇਵਾਨ ਵਿਚ 13 ਮੰਜ਼ਿਲਾਂ ਇਮਾਰਤ 'ਚ ਲੱਗੀ ਅੱਗ, 14 ਲੋਕਾਂ ਦੀ ਮੌਤ 

 

ਇਸ ਹਾਦਸੇ 'ਚ  ਇਕ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਮੌਕੇ 'ਤੇ ਬਚਾਅ ਕਾਰਜ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਬੱਸ ਦਾ ਟਾਇਰ ਫਟਣ ਨਾਲ ਇਹ ਹਾਦਸਾ ਵਾਪਰਿਆ।


 ਹੋਰ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਚਰਨਜੀਤ ਚੰਨੀ

 

 ਟਾਇਰ ਫਟਣ ਨਾਲ  ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਤੋਂ ਬਾਅਦ ਬੱਸ ਨੇ ਫਲਾਈਓਵਰ 'ਤੇ ਜਾ ਰਹੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਰੇਲਿੰਗ ਤੋੜਦੇ ਹੋਏ ਹੇਠਾਂ ਡਿੱਗ ਗਈ। ਹਾਦਸੇ ਦੀ ਸੂਚਨਾ 'ਤੇ ਮੌਕੇ 'ਤੇ ਜ਼ਿਲ੍ਹਾ ਅਧਿਕਾਰੀ ਅਤੇ ਐੱਸ.ਐੱਸ.ਪੀ. ਪਹੁੰਚ ਗਏ ਹਨ। 

 ਹੋਰ ਵੀ ਪੜ੍ਹੋ: ਉੜੀਸਾ 'ਚ ਪੈਦਾ ਹੋਇਆ ਦੋ ਸਿਰ ਤੇ 3 ਅੱਖਾਂ ਵਾਲਾ ਵੱਛਾ, ਪੂਜਾ ਕਰਨ ਲੱਗੇ ਲੋਕ