ਛਠ ਪੂਜਾ ਦੌਰਾਨ ਪੁਲਿਸ ਦੀ ਮੌਜੂਦਗੀ 'ਚ ਆਰਐਲਐਸਪੀ ਨੇਤਾ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ ਸ਼ਾਮ ਛਠ ਪੂਜਾ ਦੇ ਸੱਭਿਆਚਾਰਕ ਪ੍ਰੋਗਰਾਮ ਵਿਚ ਅਪਰਾਧੀਆਂ ਨੇ ਆਰਐਲਐਸਪੀ ਦੇ ਪਾਲੀਗੰਜ ਬਲਾਕ ਮੁਖੀ ਅਮਿਤ ਰੰਜਨ ਉਰਫ ਟੁਕਟੁਕ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ।

The Police Investigation

ਬਿਹਾਰ , ( ਪੀਟੀਆਈ ) :  ਬਿਹਾਰ ਵਿਚ ਛਠ ਪੂਜਾ ਤੇ ਆਯੋਜਿਤ ਇਕ ਪ੍ਰੋਗਰਾਮ ਦੋਰਾਨ ਅਪਰਾਧੀਆਂ ਨੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਨੇਤਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਇਸ ਹਾਦਸੇ ਵਿਚ ਇਕ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ। ਹਾਦਸਾ ਪਟਨਾ ਦੇ ਨੇੜੇ ਪਾਲੀਗੰਜ ਦੇ ਮੇਰਾ ਪਿੰਡ ਦਾ ਹੈ। ਕੱਲ ਸ਼ਾਮ ਛਠ ਪੂਜਾ ਦੇ ਸੱਭਿਆਚਾਰਕ ਪ੍ਰੋਗਰਾਮ ਵਿਚ ਅਪਰਾਧੀਆਂ ਨੇ ਆਰਐਲਐਸਪੀ ਦੇ ਪਾਲੀਗੰਜ ਬਲਾਕ ਮੁਖੀ ਅਮਿਤ ਰੰਜਨ ਉਰਫ ਟੁਕਟੁਕ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ।

ਇਸ ਛਠ ਪੂਜਾ ਦੌਰਾਨ ਹੋਏ ਹਾਦਸੇ ਨਾਲ ਸਥਾਨਕ ਲੋਕ ਦਹਿਸ਼ਤ ਵਿਚ ਹਨ। ਜਾਣਕਾਰੀ ਮੁਤਾਬਕ ਛਠ ਪੂਜਾ ਦੌਰਾਨ ਅਰਧ ਦੇਣ ਤੋਂ ਬਾਅਦ ਮੇਰਾ ਪਿੰਡ ਵਿਚ ਸੱਭਿਆਰਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸੇ ਪ੍ਰੋਗਰਾਮ ਵਿਚ ਅਮਿਤ ਰੰਜਨ ਵੀ ਮੌਜੂਦ ਸਨ। ਇਸੇ ਵੇਲੇ ਕੁਝ ਅਪਰਾਧੀ ਉਥੇ ਆਏ ਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਘਟਨਾ ਵਿਚ ਅਮਿਤ ਰੰਜਨ ਨੂੰ 4 ਗੋਲੀਆਂ ਲਗੀਆਂ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਅਪਰਾਧੀ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਉਥੋਂ ਭੱਜ ਗਏ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੱਭਾਚਾਰਕ ਪ੍ਰੋਗਰਾਮ ਵਿਚ ਪੁਲਿਸ ਵੀ ਮੋਜੂਦ ਸੀ। ਇਸ ਤੋਂ ਬਾਅਦ ਅਮਿਤ ਰੰਜਨ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿਤਾ। ਮ੍ਰਿਤਕ ਦਾ ਇਕ ਹੋਰ ਸਾਥੀ ਇਸ ਹਾਦਸੇ ਵਿਚ ਜ਼ਖਮੀ ਹੈ ਅਤੇ ਉਸ ਦਾ ਇਲਾਜ ਚਲ ਰਿਹਾ ਹੈ। ਅਪਣੀ ਪਾਰਟੀ ਦੇ ਨੇਤਾ ਦੇ ਕਤਲ ਤੋਂ ਬਾਅਦ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਛਠ ਪੂਜਾ ਦੌਰਾਨ ਹੋਇਆ ਇਹ ਹਾਦਸਾ ਦਿਲ ਦੁਖਾਉਣ ਵਾਲਾ ਹੈ। ਕੁਸ਼ਵਾਹਾ ਮ੍ਰਿਤਕ ਦੇ ਪਰਵਾਰ ਵਾਲਿਆਂ ਨੂੰ ਮਿਲਣ ਪਾਲੀਗੰਜ ਜਾ ਰਹੇ ਹਨ।