ਸਿੱਖ ਕਤਲੇਆਮ ਜਾਂਚ ਬਾਰੇ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਵੰਤੇ ਨਾਗਰਿਕਾਂ ਦੇ ਇਕ ਵਫ਼ਫਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ....

A delegation of Sikh massacre investigation met the President

ਸ.ਸ.ਸ, ਨਵੀਂ ਦਿੱਲੀ, 14 ਨਵੰਬਰ: ਪਤਵੰਤੇ ਨਾਗਰਿਕਾਂ ਦੇ ਇਕ ਵਫ਼ਫਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਬਣਾਈ ਐਸ.ਆਈ.ਟੀ. ਦੇ ਤੀਜੇ ਮੈਂਬਰ ਦੇ ਨਾਂ ਨੂੰ ਤੁਰਤ ਨੋਟੀਫ਼ਾਈ ਕਰਨ ਲਈ ਸੁਪਰੀਮ ਕੋਰਟ ਨੂੰ ਕਹਿਣ।ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਇਸ ਵਫ਼ਦ 'ਚ ਸਾਬਕਾ ਫ਼ੌਜ ਮੁਖੀ ਜੇ.ਜੇ. ਸਿੰਘ, ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਸੂਰੀ,

 

ਰਾਜਸਥਾਨ ਦੇ ਐਡਵੋਕੇਟ ਜਨਰਲ ਗੁਰਚਰਨ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਆਰ.ਪੀ. ਸਿੰਘ ਸ਼ਾਮਲ ਸਨ। ਲੇਖੀ ਨੇ ਕਿਹਾ, ''ਐਸ.ਆਈ.ਟੀ. ਨੇ ਦੋ ਜਾਂ ਤਿੰਨ ਮਹੀਨੇ ਅੰਦਰ ਅਪਣੀ ਰੀਪੋਰਟ ਦੇਣੀ ਸੀ ਪਰ ਇਕ ਮੈਂਬਰ ਦੀ ਗ਼ੈਰਹਾਜ਼ਰੀ 'ਚ ਇਹ ਕੰਮ ਨਹੀਂ ਕਰ ਪਾ ਰਹੀ। ਇਸ ਲਈ ਅਸੀਂ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕਰਨ ਗਏ ਸੀ ਕਿ ਤੀਜੇ ਮੈਂਬਰ ਦੇ ਨਾਂ ਨੂੰ ਤੁਰਤ ਨੋਟੀਫ਼ਾਈ ਕੀਤੀ ਜਾਣਾ ਚਾਹੀਦਾ ਹੈ।''ਚਿੱਠੀ 'ਚ ਵਫ਼ਦ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਬਣਾਈ ਐਸ.ਆਈ.ਟੀ. ਦੇ ਤੀਜੇ ਮੈਂਬਰ ਦੇ ਨਾਂ ਨੂੰ ਤੁਰਤ ਨੋਟੀਫ਼ਾਈ ਕਰਨ ਲਈ ਕਹਿਣ।