ਪਟਿਆਲਾ ਦੇ ਨਾਭਾ ‘ਚ ਲੁਟੇਰਿਆਂ ਨੇ ਲੁੱਟਿਆ ਬੈਂਕ, ਗਾਰਡ ਨੂੰ ਗੋਲੀ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਨਾਭੇ ‘ਚ ਬੁੱਧਵਾਰ ਸਵੇਰੇ ਵੱਡੀ ਬੈਂਕ ਲੁੱਟ ਦੀ ਘਟਨਾ ਹੋਈ। ਸਵੇਰੇ ਬਦਮਾਸ਼ਾਂ ਨੇ ਨਾਭਾ ਦੀ ਅਨਾਜ ਮੰਡੀ...

In Patiala's Nabha, Robbers robbed the bank

ਪਟਿਆਲਾ (ਪੀਟੀਆਈ) : ਜ਼ਿਲ੍ਹੇ ਦੇ ਨਾਭੇ ‘ਚ ਬੁੱਧਵਾਰ ਸਵੇਰੇ ਵੱਡੀ ਬੈਂਕ ਲੁੱਟ ਦੀ ਘਟਨਾ ਹੋਈ। ਸਵੇਰੇ ਬਦਮਾਸ਼ਾਂ ਨੇ ਨਾਭਾ ਦੀ ਅਨਾਜ ਮੰਡੀ ਵਿਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਵੜ ਕੇ 50 ਲੱਖ ਰੁਪਏ ਲੁੱਟ ਲਏ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਅਤੇ ਉਥੇ ਬੈਂਕ ਵਿਚ ਮੌਜੂਦ ਗਾਹਕਾਂ ਨੂੰ ਬੰਦੀ ਬਣਾ ਲਿਆ। ਲੁਟੇਰਿਆਂ ਨੇ ਬੈਂਕ ਵਿਚ ਤੈਨਾਤ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿਤੀ ਅਤੇ ਫਰਾਰ ਹੋ ਗਏ। ਇਸ ਘਟਨਾ ਵਿਚ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਨਾਭਾ ਅਤੇ ਆਸ ਪਾਸ ਦੇ ਖੇਤਰ ‘ਚ ਨਾਕਾਬੰਦੀ ਕਰ ਦਿਤੀ ਹੈ। ਇਸ ਘਟਨਾ ਦੇ ਕਾਰਨ ਪੂਰੇ ਖੇਤਰ ਵਿਚ ਦਹਸ਼ਤ ਫੈਲ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਮਨਦੀਪ ਸਿੰਘ ਸਿੱਧੂ ਲੁੱਟ ਦਾ ਸ਼ਿਕਾਰ ਹੋਏ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ‘ਚ ਪਹੁੰਚੇ। ਉਨ੍ਹਾਂ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਘਟਨਾ ਲਗਭੱਗ ਸਵਾ 11 ਵਜੇ ਹੋਈ। ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਦੀ ਸੰਖਿਆ ਦੋ ਸੀ ਅਤੇ ਉਹ ਸਿੱਖ ਪਗੜੀ ਵਿਚ ਸਨ। ਲੁਟੇਰਿਆਂ ਨੇ ਅਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਪਠਾਨਕੋਟ ਵਿਚ ਗਨ ਪਵਾਇੰਟ ‘ਤੇ ਚਾਰ ਸ਼ੱਕੀ ਨੌਜਵਾਨਾਂ ਨੇ ਇਕ ਡਰਾਇਵਰ ਕੋਲੋਂ ਕਾਰ ਖੌਹ ਲਈ ਅਤੇ ਫਰਾਰ ਹੋ ਗਏ। ਵਾਰਦਾਤ ਨੂੰ ਪੰਜਾਬ-ਜੰਮੂ ਬਾਰਡਰ ‘ਤੇ ਮਾਧੋਪੁਰ ਅਤੇ ਸੁਜਾਨਪੁਰ ਦੇ ਰਸਤੇ ਵਿਚ ਅੰਜਾਮ ਦਿਤਾ ਗਿਆ। ਇਥੇ ਪੰਜਾਬ ਦਾ ਸਭ ਤੋਂ ਵੱਡਾ ਇੰਟਰ ਸਟੇਟ ਨਾਕਾ ਲੱਗਦਾ ਹੈ। ਡਰਾਇਵਰ ਰਾਜਕੁਮਾਰ ਨੇ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਨਾਕੇ ‘ਤੇ ਲੱਗੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।

ਉਥੇ ਹੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਕਿਸੇ ਵੱਡੀ ਘਟਨਾ ਦੀ ਸਾਜ਼ਿਸ਼ ਕੀਤੇ ਜਾਣ ਦੇ ਸ਼ੱਕ ‘ਤੇ ਸੂਬੇ ‘ਚ ਅਲਰਟ ਵੀ ਜਾਰੀ ਕਰ ਦਿਤਾ ਗਿਆ ਹੈ। ਰਾਜਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਹ ਮਾਧੋਪੁਰ ਦੇ ਨੇੜੇ ਪਹੁੰਚੇ। ਜਵਾਨਾਂ ਨੇ ਉਸ ਨੂੰ ਗਨ ਪਵਾਇੰਟ ‘ਤੇ ਲੈ ਲਿਆ ਅਤੇ ਕਾਰ ਤੋਂ ਹੇਠਾਂ ਉਤਰ ਜਾਣ ਨੂੰ ਕਿਹਾ। ਇਕ ਵਾਰ ਤਾਂ ਉਸ ਨੇ ਵਿਰੋਧ ਕੀਤਾ, ਫਿਰ ਉਹ ਬੋਲੇ ਕਿ ਜੇਕਰ ਨਹੀਂ ਉਤਰਿਆ ਤਾਂ ਜਾਨੋਂ ਮਾਰ ਦੇਣਗੇ। ਡਰ ਦੇ ਮਾਰੇ ਡਰਾਈਵਰ ਕਾਰ ਤੋਂ ਹੇਠਾਂ ਉਤਰ ਗਿਆ ਅਤੇ ਚਾਰੇ ਨੌਜਵਾਨ ਕਾਰ ਲੈ ਕੇ ਫਰਾਰ ਹੋ ਗਏ।

Related Stories