ਕਾਨਪੁਰ ਦੀ ਸੜਕ 'ਤੇ ਦਿਖੀਆਂ ਐਨੀਆਂ ਮੱਛੀਆਂ, ਲੋਕਾਂ ਨੇ ਮਚਾਤੀ ਲੁੱਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੜਕ ਵਿਚਕਾਰ ਬੈਠ ਕੇ ਲੋਕਾਂ ਨੇ ਨਾ ਸਿਰਫ਼ ਮੱਛੀਆਂ ਹੀ ਲੁੱਟੀਆਂ ਬਲਕਿ ਟ੍ਰੈਫ਼ਿਕ ਵੀ ਜਾਮ ਕਰ ਕੇ ਰੱਖਿਆ।

UP Kanpur Truck Carrying Fish Turns Turtle Locals Go Into Looting Frenzy

ਕਾਨਪੁਰ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ। ਦਰਅਸਲ ਉਡੀਸ਼ਾ ਵਿਚ ਇਕ ਮੁਰਗੀਆਂ ਨਾਲ ਭਰਿਆ ਟਰੱਕ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਨਾਲ ਸੜਕ ਤੇ ਮੁਰਗੀਆਂ ਹੀ ਮੁਰਗੀਆਂ ਹੋ ਗਈਆਂ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲੁੱਟ ਮਚਾਈ ਸੀ।

ਅਜਿਹਾ ਹੀ ਇਕ ਮਾਮਲਾ ਉੱਤਰਪ੍ਰਦੇਸ਼ ਦੇ ਕਾਨਪੁਰ ਵਿਚ ਵਾਪਰਿਆ ਹੈ। ਕਾਨਪੁਰ ਵਿਚ ਇਕ ਮੱਛੀਆਂ ਨਾਲ ਭਰਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲੁੱਟ ਮਚਾਈ ਹੈ। ਸੜਕ ਵਿਚਕਾਰ ਬੈਠ ਕੇ ਲੋਕਾਂ ਨੇ ਨਾ ਸਿਰਫ਼ ਮੱਛੀਆਂ ਹੀ ਲੁੱਟੀਆਂ ਬਲਕਿ ਟ੍ਰੈਫ਼ਿਕ ਵੀ ਜਾਮ ਕਰ ਕੇ ਰੱਖਿਆ। ਇਹ ਸਭ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਆ ਕੇ ਸਾਰਾ ਮੋਰਚਾ ਸੰਭਾਲਿਆ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਮੱਛੀਆਂ ਸੜਕ 'ਤੇ ਪਈਆਂ ਹਨ। ਲੋਕ ਮੱਛੀਆਂ ਨੂੰ ਲੁੱਟਣ ਲਈ ਪਾਲੀਥੀਨ ਲੈ ਕੇ ਆਏ। ਵਿਚਕਾਰ ਸੜਕ ਉਨ੍ਹਾਂ ਨੇ ਨਾ ਸਿਰਫ ਮੱਛੀਆਂ ਦੀ ਲੁੱਟ ਕੀਤੀ ਬਲਕਿ ਟ੍ਰੈਫਿਕ ਵੀ ਜਾਮ ਕਰ ਕੇ ਰੱਖਿਆ। ਬਾਅਦ ਵਿਚ, ਪੁਲਿਸ ਨੂੰ ਮੋਰਚਾ ਸੰਭਾਲਣਾ ਪਿਆ। ਪੁਲਿਸ ਦੇ ਲੋਕਾਂ ਨੂੰ ਭਜਾਉਣ ਤੋਂ ਬਾਅਦ ਟ੍ਰੈਫਿਕ ਇਕ ਦਮ ਹਲਕਾ ਹੋ ਗਿਆ।  ਪੁਲਿਸ ਨੇ ਸੜਕ 'ਤੇ ਪਈਆਂ ਮੱਛੀਆਂ ਨੂੰ ਬਾਲਟੀ ਵਿਚ ਪਾ ਲਈਆਂ। ਇਸ ਵੀਡੀਓ ਨੂੰ ਟਵਿੱਟਰ ਯੂਜ਼ਰ ਗੌਰਵ ਸਿੰਘ ਸੇਂਗਰ ਨੇ ਸ਼ੇਅਰ ਕੀਤਾ ਹੈ। 1.19 ਮਿੰਟ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।