ਆਪਣੇ ਫ਼ੈਨ 'ਤੇ ਗੁੱਸਾ ਕਰਨ ਤੋਂ ਬਾਅਦ ਰਾਨੂੰ ਮੰਡਲ ਦਾ ਇਕ ਹੋਰ ਵੀਡੀਓ ਹੋਇਆ ਵਾਇਰਲ
ਹੁਣ ਇਕ ਵਾਰ ਫਿਰ ਰਾਨੂੰ ਮੰਡਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਰਾਨੂੰ ਮੰਡਲ ਸਲਮਾਨ ਖਾਨ ਦੀ ਫ਼ਿਲਮ ਦਾ ਗਾਣਾ ਗਾਉਂਦੀ ਦਿਖਾਈ ਦੇ ਰਹੀ ਹੈ।
ਨਵੀਂ ਦਿੱਲੀ- ਸੋਸ਼ਲ ਮੀਡੀਆ ਦੇ ਜਰੀਏ ਰਾਤੋ-ਰਾਤ ਸਟਾਰ ਬਣੀ ਰਾਨੂੰ ਮੰਡਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਉਹ ਮੀਡੀਆ 'ਤੇ ਭੜਕੀ ਹੋਈ ਨਜ਼ਰ ਆਈ ਸੀ। ਦਰਅਸਲ ਰਾਨੂੰ ਮੰਡਲ ਦਾ ਕੁੱਝ ਦਿਨ ਪਹਿਲਾਂ ਇਕ ਵੀਡੀਓ ਵਿਚ ਵਾਇਰਲ ਹੋਇਆ ਸੀ ਜਿਸ ਵਿਚ ਇਕ ਫੈਨ ਨੇ ਉਸ ਨੂੰ ਚੂਹਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਗੱਲ ਰਾਨੂੰ ਮੰਡਲ ਨੂੰ ਬਿਲਕੁਲ ਪਸੰਦ ਨਹੀਂ ਸੀ ਆਈ।
ਇਸ ਗੱਲ 'ਤੇ ਰਾਨੂੰ ਮੰਡਲ ਨੇ ਉਸ ਫੈਨ ਦੀ ਬਹੁਤ ਹੀ ਲਾਹ-ਪਾਹ ਕੀਤੀ ਸੀ। ਇਸ ਘਟਨਾ ਤੋਂ ਬਾਅਦ ਜਦੋਂ ਰਾਨੂੰ ਮੰਡਲ ਤੋਂ ਮੀਡੀਆ ਨੇ ਸਵਾਲ ਕੀਤੇ ਤਾਂ ਰਾਨੂੰ ਮੰਡਲ ਨੇ ਮੀਡੀਆ ਦੇ ਸਵਾਲਾ 'ਤੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ। ਹੁਣ ਇਕ ਵਾਰ ਫਿਰ ਰਾਨੂੰ ਮੰਡਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਰਾਨੂੰ ਮੰਡਲ ਸਲਮਾਨ ਖਾਨ ਦੀ ਫ਼ਿਲਮ ਦਾ ਗਾਣਾ ਗਾਉਂਦੀ ਦਿਖਾਈ ਦੇ ਰਹੀ ਹੈ।
ਰਾਨੂੰ ਮੰਡਲ ਦੀ ਇਹ ਵੀਡੀਓ ਮੀਮ ਫੈਕਟਰੀਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਰਾਨੂੰ ਮੰਡਲ ਸਲਮਾਨ ਖ਼ਾਨ ਦੀ ਫਿਲਮ ਚੋਰੀ-ਚੋਰੀ ਚੁਪਕੇ-ਚੁਪਕੇ ਫ਼ਿਲਮ ਦਾ ਗਾਣਾ ਦੀਵਾਨਾ ਹੈ ਜੇ ਦਿਲ ਗਾ ਰਹੀ ਹੈ। ਰਾਨੂੰ ਮੰਡਲ ਦਾ ਇਹ ਵੀਡੀਓ ਹੈ ਤਾਂ ਪੁਰਾਣਾ ਪਰ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਲੋਕਾਂ ਵੱਲੋਂ ਕਾਫ਼ੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।