ਕੋਲਕਾਤਾ ਦੇ ਸ਼ਲੋਕ ਮੁਖਰਜੀ ਬਣੇ ਡੂਡਲ ਫਾਰ ਗੂਗਲ ਮੁਕਾਬਲੇ ਦੇ ਜੇਤੂ, ਮਿਲੀ 5 ਲੱਖ ਰੁਪਏ ਦੀ ਸਕਾਲਰਸ਼ਿਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੂਗਲ ਇੰਡੀਆ ਨੇ ਇਸ ਨੂੰ 14 ਨਵੰਬਰ ਦੀ ਰਾਤ ਨੂੰ ਆਪਣੇ ਹੋਮ ਪੇਜ 'ਤੇ ਲਾਈਵ ਕਰ ਦਿੱਤਾ ਹੈ, ਜੋ ਅਗਲੇ ਦਿਨ ਰਾਤ 12 ਵਜੇ ਤੱਕ ਦਿਖਾਈ ਦੇਵੇਗਾ।

Kolkata's Shlok Mukherjee Is The Winner Of Doodle For Google 2022 India

 

ਕੋਲਕਾਤਾ: ਗੂਗਲ ਫਾਰ ਡੂਡਲ 2022 ਮੁਕਾਬਲੇ ਲਈ ਕੋਲਕਾਤਾ ਦੇ ਸ਼ਲੋਕ ਮੁਖਰਜੀ ਨੂੰ ਜੇਤੂ ਚੁਣਿਆ ਗਿਆ ਹੈ। ਇੰਡੀਆ ਆਨ ਦ ਸੈਂਟਰ ਸਟੇਜ ਥੀਮ 'ਤੇ ਸ਼ਲੋਕ ਵੱਲੋਂ ਬਣਾਏ ਗਏ ਡੂਡਲ ਨੂੰ ਦੇਸ਼ ਭਰ 'ਚੋਂ ਚੁਣੀਆਂ ਗਈਆਂ 20 ਐਂਟਰੀਆਂ 'ਚੋਂ ਸਭ ਤੋਂ ਵੱਧ ਵੋਟਾਂ ਮਿਲੀਆਂ। ਗੂਗਲ ਇੰਡੀਆ ਨੇ ਇਸ ਨੂੰ 14 ਨਵੰਬਰ ਦੀ ਰਾਤ ਨੂੰ ਆਪਣੇ ਹੋਮ ਪੇਜ 'ਤੇ ਲਾਈਵ ਕਰ ਦਿੱਤਾ ਹੈ, ਜੋ ਅਗਲੇ ਦਿਨ ਰਾਤ 12 ਵਜੇ ਤੱਕ ਦਿਖਾਈ ਦੇਵੇਗਾ।

ਸ਼ਲੋਕ ਆਪਣੇ ਡੂਡਲ ਬਾਰੇ ਲਿਖਦੇ ਹਨ, "ਅਗਲੇ 25 ਸਾਲਾਂ ਵਿਚ, ਭਾਰਤ ਵਿਚ ਵਿਗਿਆਨੀ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਈਕੋ-ਫਰੈਂਡਲੀ ਰੋਬੋਟ ਵਿਕਸਤ ਕਰਨਗੇ। ਭਾਰਤ ਨੇ ਪੁਲਾੜ ਵਿਚ ਨਿਯਮਤ ਪੁਲਾੜ ਯਾਤਰਾਵਾਂ ਕੀਤੀਆਂ ਹਨ। ਭਾਰਤ ਯੋਗ ਅਤੇ ਆਯੁਰਵੇਦ ਦੇ ਖੇਤਰ ਵਿਚ ਹੋਰ ਵਿਕਾਸ ਕਰੇਗਾਅਤੇ ਆਉਣ ਵਾਲੇ ਸਾਲਾਂ ਵਿਚ ਹੋਰ ਮਜ਼ਬੂਤ ​​ਹੋਵੇਗਾ।"

ਗੂਗਲ ਦੇ ਇਸ ਮੁਕਾਬਲੇ ਵਿਚ ਦੇਸ਼ ਦੇ 100 ਸ਼ਹਿਰਾਂ ਦੇ 1 ਤੋਂ 10ਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਕ੍ਰਿਏਟਿਵ ਆਰਟ ਵਰਕ ਲਈ 115,000 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਸਨ। ਮੁਕਾਬਲੇ ਦੇ 20 ਫਾਈਨਲਿਸਟਾਂ ਵਿਚੋਂ ਜੇਤੂ ਦੀ ਚੋਣ ਕਰਨ ਲਈ ਔਨਲਾਈਨ ਵੋਟਿੰਗ ਕੀਤੀ ਗਈ ਸੀ। ਰਾਸ਼ਟਰੀ ਜੇਤੂ ਤੋਂ ਇਲਾਵਾ 4 ਗਰੁੱਪ ਵੀ ਚੁਣੇ ਗਏ। ਜਿਸ ਲਈ ਕਰੀਬ 52,000 ਲੋਕਾਂ ਨੇ ਵੋਟ ਪਾਈ।

ਸ਼ਲੋਕਾ ਦੁਆਰਾ ਬਣਾਏ ਗਏ ਡੂਡਲ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਗਿਆਨੀ ਅਤੇ ਇਕ ਰੋਬੋਟ ਇਕੱਠੇ ਖੜੇ ਹਨ। ਗੂਗਲ ਸ਼ਲੋਕ ਨੂੰ 5 ਲੱਖ ਰੁਪਏ ਦੀ ਕਾਲਜ ਸਕਾਲਰਸ਼ਿਪ ਅਤੇ ਸਕੂਲ ਲਈ 2 ਲੱਖ ਰੁਪਏ ਦਾ ਟੈਕਨਾਲੋਜੀ ਪੈਕੇਜ ਵੀ ਦੇਵੇਗਾ।