ਹੁਣ RESTURENT ਕਰੇਗਾ ਤੁਹਾਡੀ ਜੇਬ ਖਾਲੀ ! ਇਹ ਹੈ ਵੱਡਾ ਕਾਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ ਤੋਂ ਪਹਿਲਾਂ ਰੈਸਟੋਰੈਂਟ ਵਿਚ ਖਾਣਾ ਮਹਿੰਗਾ ਹੋ ਸਕਦਾ ਹੈ।

Restaurants may hike prices if onion remains costlier: AHAR

ਨਵੀਂ ਦਿੱਲੀ: ਨਵੇਂ ਸਾਲ ਤੋਂ ਪਹਿਲਾਂ ਰੈਸਟੋਰੈਂਟ ਵਿਚ ਖਾਣਾ ਮਹਿੰਗਾ ਹੋ ਸਕਦਾ ਹੈ। ਇੰਡੀਅਨ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਰੈਸਟੋਰੈਂਟ ਕਈ ਪਕਵਾਨਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਵਿਚ ਹੈ। ਹਾਲਾਂਕਿ ਹੁਣ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਆ ਗਈਆਂ ਹਨ।

ਦੱਸ ਦਈਏ ਕਿ ਪਿਆਜ਼ ਦੇ ਉਤਪਾਦਨ ਵਿਚ ਗਿਰਾਵਟ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਿਆਜ਼ ਦੀ ਔਸਤ ਕੀਮਤ ਇਕ ਸਾਲ ਵਿਚ ਪੰਜ ਗੁਣਾਂ ਵਧ ਕੇ 101.35 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਪਿਆਜ਼ ਦੇ ਉਤਪਾਦਨ ਵਿਚ 22 ਫੀਸਦੀ ਗਿਰਾਵਟ ਦਾ ਅਨੁਮਾਨ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ।

ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਖੁਰਾਕ ਅਤੇ ਖਪਤਕਾਰ ਮਾਮਲਿਆਂ ਬਾਰੇ ਰਾਜ ਮੰਤਰੀ ਦਾਨਵੇ ਰਾਓਸਾਹਬ ਦਾਦਾਰਾਓ ਨੇ ਦੱਸਿਆ ਕਿ ਪਿਆਜ਼ ਦੀ ਪ੍ਰਚੂਨ ਕੀਮਤ ਇਕ ਮਹੀਨੇ ਪਹਿਲਾਂ 55.95 ਰੁਪਏ ਪ੍ਰਤੀ ਕਿਲੋ ਅਤੇ ਇਕ ਸਾਲ ਪਹਿਲਾਂ 19.69 ਰੁਪਏ ਪ੍ਰਤੀ ਕਿਲੋ ਸੀ। ਇਹ ਮੰਗਲਾਵਰ (10 ਦਸੰਬਰ) ਨੂੰ 101.35 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਸੀ।  

ਐਚਏਆਰ ਦੇ ਮੁਖੀ ਸੰਤੋਸ਼ ਸ਼ੈਟੀ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਮੁੰਬਈ ਵਿਚ ਪਿਆਜ਼ ਦੀਆਂ ਕੀਮਤਾਂ 30 ਫੀਸਦੀ ਤੱਕ ਡਿੱਗ ਚੁੱਕੀਆਂ ਹਨ ਪਰ ਅਗਲੇ 10 ਦਿਨ ਹੋਰ ਪਿਆਜ਼ ਦੀਆਂ ਕੀਮਤਾਂ ‘ਤੇ ਨਜ਼ਰ ਰੱਖੀ ਜਾਵੇਗੀ। ਉਸ ਤੋਂ ਬਾਅਦ ਪਿਆਜ਼ ਨਾਲ ਬਣੇ ਪਕਵਾਨਾਂ ਦੀਆਂ ਕੀਮਤਾਂ ਨੂੰ ਵਧਾਉਣ ‘ਤੇ ਫੈਸਲਾ ਹੋਵੇਗਾ। ਦੱਸ ਦਈਏ ਕਿ ਇੰਡੀਅਨ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਵਿਚ ਮੁੰਬਈ ਦੇ 8000 ਛੋਟੇ ਅਤੇ ਵੱਡੇ ਰੈਸਟੋਰੈਂਟ ਸ਼ਾਮਲ ਹਨ।