ਪਿਆਜ਼ ਤੋਂ ਬਾਅਦ ਲੱਸਣ ਨੇ ਵੀ 'ਫਿੱਕਾ' ਕੀਤਾ ਤੜਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੇ ਰੇਟ ਘੱਟਣ ਦੇ ਅਸਾਰ ਮੱਧਮ

File photo

ਚੰਡੀਗÎੜ੍ਹ : ਪਿਆਜ਼ ਦੀਆਂ ਕੀਮਤਾਂ ਨੇ ਚਟਪਟਾ ਖਾਣ ਵਾਲਿਆਂ ਦੇ ਮੂੰਹ ਦਾ ਪਹਿਲਾਂ ਹੀ ਸਵਾਦ ਵੰਗਾੜ ਰੱਖਿਆ ਸੀ। ਉਪਰੋਂ ਰਹਿੰਦੀ ਖੂੰਹਦੀ ਕਸਰ ਲੱਸਣ ਨੇ ਪੂਰੀ ਕਰ ਦਿਤੀ ਹੈ। ਸੈਕਟਰ 26 ਵਿਚਲੀ ਮੰਡੀ ਵਿਚ ਇੰਨ੍ਹੀਂ ਦਿਨੀ ਪਿਆਜ਼ 100 ਤੋਂ 120 ਰੁਪਏ ਕਿੱਲੋ ਦੇ ਹਿਸਾਬ ਨਾਲ ਵਿੱਕ ਰਹੇ ਹਨ। ਇਸੇ ਤਰ੍ਹਾਂ ਹੁਣ ਲੱਸਣ ਦੇ ਭਾਅ ਵੀ ਅਸਮਾਨੀ ਚੜ੍ਹਦੇ ਜਾ ਰਹੇ ਹਨ।