ਪਿਆਜ਼ਾਂ ਸਬੰਧੀ ਵੱਡੀ ਖ਼ਬਰ, ਫਟਾ-ਫਟ ਜਾਣੋ, ਕੀਮਤਾਂ ਨੂੰ ਕਿੰਨੀ ਪਈ ਠੱਲ੍ਹ!

ਏਜੰਸੀ

ਖ਼ਬਰਾਂ, ਵਪਾਰ

ਇਸ ਦੌਰਾਨ ਸ਼ੁੱਕਰਵਾਰ ਨੂੰ ਰਾਜਸਭਾ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ...

Onion import from afghanistan reduces price in india

ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਅਟਾਰੀ ਬਾਰਡਰ ਦੇ ਰਾਸਤੇ ਤੋਂ ਪਿਆਜ਼ ਆਯਾਤ ਲਈ ਜਾਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਹੁਣ ਹਲਕੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਪਿਆਜ਼ ਦੀ ਨਵੀਂ ਫ਼ਸਲ ਆਉਣ ਤੋਂ ਬਾਅਦ ਕੀਮਤਾਂ ਹੁਣ 100-110 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸਥਿਰ ਹੋ ਗਈ ਹੈ।

ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉਤਰ ਵਿਚ ਖਾਦ ਅਤੇ ਉਪਭੋਗਤਾ ਮਾਮਲੇ ਦੇ ਰਾਜ ਮੰਤਰੀ ਦਾਨਵੇ ਰਾਵਸਾਹੇਬ ਦਾਦਾਰਾਵ ਨੇ ਦਸਿਆ ਕਿ ਪਿਆਜ਼ ਦਾ ਅਖਿਲ ਭਾਰਤੀ ਦੈਨਿਕ ਔਸਤ ਖੁਦਰਾ ਮੁੱਲ ਇਕ ਮਹੀਨਾ ਪਹਿਲਾਂ 55.95 ਰੁਪਏ ਪ੍ਰਤੀ ਕਿਲੋ ਅਤੇ ਇਕ ਸਾਲ ਪਹਿਲਾਂ 19.69 ਰੁਪਏ ਪ੍ਰਤੀ ਕਿਲੋ ਸੀ। ਇਹ ਮੰਗਲਵਾਰ ਨੂੰ 101.35 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ ਸੀ।