ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਵਾਲੀ ਦੁਰਗਾ ਨੂੰ ਸੱਸ ਨੇ ਝੰਬਿਆ, ਹਸਪਤਾਲ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਵਿਚ ਪ੍ਰਵੇਸ਼ ਕਰਨ ਵਾਲੀ 39 ਸਾਲ ਦਾ ਔਰਤ ਦੁਰਗਾ....

Durga (Left)

ਤੀਰੁਵਨੰਤਪੁਰਮ : ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਵਿਚ ਪ੍ਰਵੇਸ਼ ਕਰਨ ਵਾਲੀ 39 ਸਾਲ ਦਾ ਔਰਤ ਦੁਰਗਾ ਉਤੇ ਹਮਲਾ ਹੋਇਆ ਹੈ। ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਦੁਰਗਾ ਦੀ ਸੱਸ ਨੇ ਕੀਤਾ ਹੈ। ਸੂਤਰਾਂ ਦੀਆਂ ਮੰਨੀਏ ਤਾਂ ਜਦੋਂ ਦੁਰਗਾ ਅਪਣੇ ਘਰ ਪਹੁੰਚੀ ਤਾਂ ਉਸ ਦੀ ਅਪਣੀ ਸੱਸ ਦੇ ਨਾਲ ਲੜਾਈ ਹੋ ਗਈ, ਜਿਸ ਦੌਰਾਨ ਸੱਸ ਨੇ ਉਸ ਦੇ ਸਿਰ ਉਤੇ ਜ਼ੋਰ ਨਾਲ ਵਾਰ ਕੀਤਾ। ਦੁਰਗਾ ਤੋਂ ਇਲਾਵਾ ਅੰਮਿਨੀ ਨੇ ਭਗਵਾਨ ਅਇੱਪਾ ਮੰਦਰ ਵਿਚ ਪਰਵੇਸ਼ ਕੀਤਾ ਸੀ। ਸੁਪ੍ਰੀਮ ਕੋਰਟ ਦੁਆਰਾ ਔਰਤਾਂ ਦੇ ਪਰਵੇਸ਼ ਉਤੇ ਲੱਗੀ ਰੋਕ ਨੂੰ ਹਟਾਉਣ ਤੋਂ ਬਾਅਦ ਮੰਦਰ ਵਿਚ ਵੜਨ ਵਾਲੀਆਂ ਇਹ ਦੋਨੋਂ ਪਹਿਲੀਆਂ ਔਰਤਾਂ ਸਨ।

ਪਰ ਜਦੋਂ ਦੁਰਗਾ ਅਪਣੇ ਘਰ ਪਹੁੰਚੀ ਤਾਂ ਉਨ੍ਹਾਂ ਦਾ ਪਰਵਾਰ ਇਸ ਤੋਂ ਖਾਸਾ ਨਰਾਜ ਸੀ। ਇਸ ਮੁੱਦੇ ਉਤੇ ਉਨ੍ਹਾਂ ਦੀ ਸੱਸ ਨਾਲ ਬਹਿਸ ਹੋ ਗਈ, ਲੜਾਈ ਇਨ੍ਹੀਂ ਜਿਆਦਾ ਸੀ ਕਿ ਹੱਥੋਪਾਈ ਦੀ ਨੌਬਤ ਆ ਗਈ। ਇਲਜ਼ਾਮ ਹੈ ਕਿ ਦੁਰਗਾ ਦੀ ਸੱਸ ਨੇ ਉਸ ਦੇ ਸਿਰ ਉਤੇ ਵਾਰ ਕੀਤਾ, ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਆਈ ਹੈ। ਉਨ੍ਹਾਂ ਨੂੰ ਘਰ ਦੇ ਕੋਲ ਦੇ ਹੀ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਧਿਆਨ ਯੋਗ ਹੈ ਕਿ ਮੰਦਰ ਵਿਚ ਪਰਵੇਸ਼ ਤੋਂ ਬਾਅਦ ਹੀ ਕੱਟਰਪੰਥੀ ਸੰਗਠਨ ਦੋਨੋਂ ਔਰਤਾਂ ਦਾ ਵਿਰੋਧ ਕਰ ਰਹੇ ਸਨ, ਇਥੇ ਤੱਕ ਕਿ ਉਨ੍ਹਾਂ ਨੂੰ ਘਰ ਵੀ ਨਹੀਂ ਜਾਣ ਦਿਤਾ ਜਾ ਰਿਹਾ ਸੀ।

ਧਿਆਨ ਯੋਗ ਹੈ ਕਿ ਸੁਪ੍ਰੀਮ ਕੋਰਟ ਨੇ ਅਪਣੇ ਆਦੇਸ਼ ਵਿਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਪਰਵੇਸ਼ ਉਤੇ ਲੱਗੀ ਰੋਕ ਨੂੰ ਹਟਾ ਦਿਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਕਈ ਸੰਗਠਨਾਂ ਅਤੇ ਮੰਦਰ ਦੇ ਪੁਜਾਰੀਆਂ ਨੇ ਔਰਤਾਂ ਨੂੰ ਮੰਦਰ ਵਿਚ ਨਹੀਂ ਵੜਨ ਦਿਤਾ।