ਜੇਐਨਯੂ ਮਾਮਲਾ : 36 ਮਹੀਨਿਆਂ ਦੀ ਜਾਂਚ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਐਨੀਯੂ ਵਿਚ ਦੇਸ਼ ਵਿਰੋਧੀ ਨਾਅਰੇਬਾਜੀ ਵਿਵਾਦ ‘ਚ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਲਗਪਗ ਤਿੰਨ ਸਾਲ ਦੀ ਜਾਂਚ ਤੋਂ ਬਾਅਦ ਦੋਸ਼ ਪੱਤਰ ਤਾਂ ਦਾਖਲ ਕਰ ਦਿਤਾ....

JNU Students with Police

ਨਵੀਂ ਦਿੱਲੀ : ਜੇਐਨੀਯੂ ਵਿਚ ਦੇਸ਼ ਵਿਰੋਧੀ ਨਾਅਰੇਬਾਜੀ ਵਿਵਾਦ ‘ਚ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਲਗਪਗ ਤਿੰਨ ਸਾਲ ਦੀ ਜਾਂਚ ਤੋਂ ਬਾਅਦ ਦੋਸ਼ ਪੱਤਰ ਤਾਂ ਦਾਖਲ ਕਰ ਦਿਤਾ, ਪਰ 36 ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਦੇ ਵਿਰੁੱਧ ਪੁਲਿਸ ਦੇ ਹੱਥ ਕੋਈ ਵੀ ਸਬੂਤ ਹੱਥ ਨਹੀਂ ਲੱਗਾ। ਇਹਨਾਂ ਵਿਦਿਆਰਥੀਆਂ ਦੇ ਵਿਰੁੱਧ ਕੁਝ ਨਾ ਮਿਲਣ ‘ਤੇ ਸਪੈਸ਼ਲ ਸੇਲ ਦੀ ਜਾਂਚ ਉਤੇ ਸਵਾਲ ਖੜ੍ਹੇ ਹੋ ਗਏ ਹਨ।

ਦਿੱਲੀ ਪੁਲਿਸ ਨੇ ਅਪਣੇ ਦੋਸ਼ ਪੱਤਰ ਵਿਚ ਕਿਹਾ ਹੈ ਕਿ ਅਜਿਹੇ 36 ਲੋਕ ਹਨ, ਜਿਨ੍ਹਾਂ ਉਤੇ ਸ਼ੱਕ ਹੈ, ਪਰ ਕੋਈ ਸਬੂਤ ਨਾ ਹੋਣ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਲਈ ਇਹਨਾਂ ਲੋਕਾਂ ਨੂੰ ਸ਼ੱਕ ਦੇ ਤੌਰ ਉਤੇ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਵਿਚ ਜੇਐਨਯੂ ਦੀ ਸਾਬਕਾ ਉਪ-ਪ੍ਰਧਾਨ ਛੇਹਲਾ ਰਸ਼ੀਦ, ਅਪਰਾਜਿਤਾ, ਰਾਮਾ ਨਾਗਾ, ਆਸ਼ੂਤੋਸ਼ ਕੁਮਾਰ, ਇਸ਼ਾਨੀ ਅਤੇ ਇਕ ਪ੍ਰਫ਼ੈਸਰ ਸ਼ਾਮਲ ਹੈ।

ਇਸ ਮਾਮਲੇ ਦੀ ਜਾਂਚ ਸਪੈਸ਼ਲ ਸੇਲ ਨੂੰ ਸੌਂਪੀ ਗਈ ਸੀ ਜਦੋਂ ਇਸ ਦੀ ਨਾਅਰੇਬਾਜੀ ਦੇ ਟੈਲੀਗ੍ਰਾਮ ਕਸ਼ਮੀਰ ਨਾਲ ਜੁੜੇ ਸੀ, ਸਰਕਾਰ ਅਤੇ ਏਜੰਸੀਆਂ ਨੂੰ ਇਸ ਦੇ ਪਿੱਛੇ ਕਸ਼ਮੀਰ ਦੇ ਅਤਿਵਾਦੀਆਂ ਦੀ ਸਾਜ਼ਿਸ਼ ਦਾ ਸ਼ੱਕ ਹੋਇਆ ਸੀ। ਇਸ ਤੋਂ ਬਾਅਦ ਕੇਸ ਦੀ ਜਾਂਚ ਸਪੈਸ਼ਲ ਸੇਲ ਦੇ ਇੰਸਪੈਕਟਰ ਉਮੇਸ਼ ਬਰਧਵਾਲ ਕਰ ਰਹੇ ਸੀ ਅਤੇ ਜਾਂਚ ਦੀ ਨਿਗਰਾਨੀ ਏਸੀਪੀ ਗੋਵਿੰਦ ਸ਼ਰਮਾ ਦੇ ਨਾਲ ਡੀਸੀਪੀ ਪ੍ਰਮੋਦ ਕੁਸ਼ਹਾਵਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਗਈ ਸੀ।

ਨਾਅਰੇਬਾਜੀ ਤੋਂ ਬਾਅਦ ਜੇਐਨਯੂ ਕੈਂਪਸ ਦਾ ਮਾਹੌਲ ਕਾਫ਼ੀ ਖਰਾਬ ਹੋਇਆ ਸੀ। ਵਿਦਿਆਰਥੀਆਂ ਦੇ ਗੁੱਟਾਂ ਦੇ ਵਿਚਕਾਰ ਆਪਸੀ ਬੋਲਚਾਲ ਹੋ ਗਈ ਸੀ। ਨਾਅਰੇਬਾਜੀ ਦੀ ਘਟਨਾ 9 ਫ਼ਰਵਰੀ 2016 ਨੂੰ ਹੋਈ ਸੀ ਅਤੇ ਇਸ ਤੋਂ 8 ਮਹੀਨੇ ਬਾਅਦ ਪੀਐਚਡੀ ਦਾ ਵਿਦਿਆਰਥੀ ਨਜੀਬ ਅਹਿਮਦ 15 ਅਕਤੂਬਰ 2016 ਨੂੰ ਗਾਇਬ ਹੋ ਗਿਆ ਸੀ। ਉਸ ਦੇ ਗਾਇਬ ਹੋਣ ਪਿਛੇ ਏਬੀਵੀਪੀ ਦੇ 9 ਵਿਦਿਆਰਥੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।

ਨਜੀਵ ਦੀ ਫਾਤਿਮਾ ਨਫ਼ੀਸ ਅਤੇ ਹੋਰ ਦਾ ਦੋਸ਼ ਸੀ ਕਿ ਨਜੀਵ ਦੇ ਏਬੀਵੀਪੀ ਨਾਲ ਜੁੜੇ 9 ਵਿਦਿਆਰਥੀਆਂ ਨਾਲ ਝਗੜਾ ਹੋਇਆ ਸੀ। ਇਸ ਮਾਮਲੇ ਦੀ ਜਾਂਚ ਪਹਿਲਾਂ ਦਿੱਲੀ ਪੁਲਿਸ ਨੇ ਕੀਤੀ ਸੀ। ਫ਼ਾਤਿਮਾ ਨਫ਼ੀਸ ਨੇ ਪਟੀਸ਼ਨ ਦਾਖਲ ਕਰਕੇ ਨਜੀਬ ਦੇ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਸੀਬੀਆਈ ਨੂੰ ਮਈ 2017 ਵਿਚ ਜਾਂਚ ਸੌਂਪੀ ਸੀ।

ਸੀਬੀਆਈ ਵੀ ਲਗਪਗ ਦੋ ਸਾਲ ਦੀ ਜਾਂਚ ਤੋਂ ਬਾਦ ਵੀ ਨਜੀਬ ਨੂੰ ਭਾਲ ਕਰਨ ਵਿਚ ਨਾਕਾਮ ਰਹੀ ਹੈ। ਹਾਈਕੋਰਟ ਦੀ ਆਗਿਆ ਤੋਂ ਬਾਅਦ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ।