ਜੇਐਨਯੂ ਨਾਅਰੇਬਾਜੀ : ਅੱਜ ਚਾਰਜ਼ਸ਼ੀਟ ਹੋਵੇਗੀ ਦਾਖਲ, ਕਨ੍ਹੱਈਆ ਸਮੇਤ 10 ਦੇ ਨਾਮ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲਗਪਗ ਤਿੰਨ ਸਾਲ ਪਹਿਲਾਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਨਾਅਰੇਬਾਜੀ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਅੱਜ ਸਪੈਸ਼ਲ.....

Kanhiya Kumar

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲਗਪਗ ਤਿੰਨ ਸਾਲ ਪਹਿਲਾਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਨਾਅਰੇਬਾਜੀ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਅੱਜ ਸਪੈਸ਼ਲ ਸੇਲ ਇਸ ਮਾਮਲੇ ਵਿਚ ਕੋਰਟ ਚਾਰਜ਼ਸ਼ੀਟ ਦਾਖਲ ਕਰੇਗਾ। ਸਪੈਸ਼ਲ ਸੇਲ ਨੇ ਇਸ ਸਬੰਧ ਵਿਚ ਦਿੱਲੀ ਪੁਲਿਸ ਕਮਿਸ਼ਨਰ ਅਤੇ ਇਸਤਗਾਸਾ ਤੋਂ ਜ਼ਰੂਰੀ ਨਿਰਦੇਸ਼ ਲੈ ਲਏ ਹਨ। ਚਾਰਜ਼ਸ਼ੀਟ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਮੁਖੀ ਕਨ੍ਹੱਈਆ ਕੁਮਾਰ, ਸੈਅਰ ਉਮਰ ਖ਼ਾਲਿਦ ਅਤੇ ਅਨੀਬ੍ਰਾਨ ਭੱਟਾਚਾਰਿਆ ਸਮੇਤ 10 ਲੋਕਾਂ ਦੇ ਨਾਮ ਸ਼ਾਮਲ ਹਨ।

 

ਰਿਪੋਰਟ ਮੁਤਾਬਿਕ 12 ਸਤੰਬਰ 2018 ਨੂੰ ਦੱਸਿਆ ਸੀ ਕਿ ਜਿਹੜੇ ਹੋਰ ਵਿਦਿਆਰਥੀਆਂ ਦੇ ਨਾਮ ਇਸ ਵਿਚ ਸ਼ਾਮਲ ਹਨ, ਉਹ ਕਸ਼ਮੀਰ ਦੇ ਰਹਿਣ ਵਾਲੇ ਹਨ। ਇਸ ਵਿਚ ਆਕਿਬ ਹੁਸੈਨ, ਮੁਜੀਬ ਹੁਸੈਨ, ਉਮਰ ਗੁੱਲ, ਰਈਸ ਰਸੂਲ, ਬਸ਼ਰਤ ਅਲੀ, ਅਤੇ ਖਲਿਦ ਬਸ਼ੀਰ ਭੱਟ ਹਨ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਚਾਰਜ਼ਸ਼ੀਟ ਪਟਿਆਲਾ ਹਾਊਸ ਕੋਰਟ ਵਿਚ ਦਾਖਲ ਕੀਤੀ ਜਾ ਸਕਦੀ ਹੈ। ਜਾਂਚ ਦੇ ਮੁਤਾਬਿਕ, ਕਨ੍ਹੱਈਆ ਨੇ 9 ਫ਼ਰਵਰੀ ਦੀ ਸ਼ਾਮ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ।

ਪੁਲਿਸ ਨੇ ਦੱਸਿਆ ਕਿ ਜੇਐਨਯੂ ਕੈਂਪਸ ਵਿਚ ਅਜਿਹੀ ਕਿਸੇ ਵੀ ਗਤੀਵਿਧੀ ਦੇ ਲਈ ਲਈ ਜਾਣ ਵਾਲੀ ਆਗਿਆ ਦੀ ਪ੍ਰੀਕ੍ਰਿਆ ਵੀ ਪੂਰੀ ਨਹੀਂ ਕੀਤੀ ਗਈ ਸੀ। ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਅਜਿਹੇ ਕਿਸੇ ਵੀ ਪ੍ਰੋਗਰਾਮ ਨੂੰ ਕਰਨ ਲਈ ਉਹਨਾਂ ਦੇ ਕੋਲ ਆਗਿਆ ਨਹੀਂ ਹੈ। ਚਾਰਜ਼ਸ਼ੀਟ ਵਿਚ ਕਿਹਾ ਗਿਆ ਹੈ, ਅਜਿਹਾ ਹੋਣ ਉਤੇ ਕਨ੍ਹੱਈਆ ਕੁਮਾਰ ਅੱਗੇ ਆਏ ਅਤੇ ਸੁਰੱਖਿਆ ਅਧਿਕਾਰੀ ਦੇ ਨਾਲ ਬਹਿਸ ਕਰਨ ਲੱਗੇ ਅਤੇ ਇਸ ਤੋਂ ਬਾਅਦ ਭੀੜ ਵਿਚ ਮੌਜੂਦ ਲੋਕਾਂ ਨੇ ਨਾਅਰੇਬਾਜੀ ਸ਼ੁਰੂ  ਕਰ ਦਿੱਤੀ।