ਪੁਲਿਸ ਭਰਤੀ ਦੀ ਤਿਆਰੀ ਲਈ ਦੋੜ ਲਗਾ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਰੌਂਦਿਆ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਦੀ ਸਵੇਰੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਪੁਲਿਸ ਭਰਤੀ ਲਈ ਤਿਆਰੀ ਕਰ ਰਹੇ ਤਿੰਨ ਨੌਜਵਾਨਾਂ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਰੌਂਦ ਦਿਤਾ। ਇਸ ....

Mainpuri

ਮੈਨਪੁਰੀ :- ਮੰਗਲਵਾਰ ਦੀ ਸਵੇਰੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਪੁਲਿਸ ਭਰਤੀ ਲਈ ਤਿਆਰੀ ਕਰ ਰਹੇ ਤਿੰਨ ਨੌਜਵਾਨਾਂ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਰੌਂਦ ਦਿਤਾ। ਇਸ ਦੁਰਘਟਨਾ ਵਿਚ ਜਿੱਥੇ ਦੋ ਜਵਾਨਾਂ ਦੀ ਮੌਤ ਹੋ ਗਈ, ਉਥੇ ਹੀ ਤੀਜਾ ਜਵਾਨ ਗੰਭੀਰ ਰੂਪ ਨਾਲ ਜਖ਼ਮੀ ਦੱਸਿਆ ਜਾ ਰਿਹਾ ਹੈ।

ਨਗਰ ਪੰਚਾਇਤ ਖੇਤਰ ਦੇ ਕਿਸ਼ਨੀ ਗਰਾਮ ਜਿਜਈ ਨਿਵਾਸੀ ਦੇਵੇਂਦਰ ਕੁਮਾਰ ਪੁੱਤਰ ਸ਼ਿਵਵੀਰ ਯਾਦਵ ਅਤੇ ਖੜੇਪੁਰ ਨਿਵਾਸੀ ਵਿਸ਼ਾਲ ਪੁੱਤ ਸ਼ਰੀਚੰਦ ਸ਼ਾਕਯ, ਨਗਲਾ ਦਨੁ ਨਿਵਾਸੀ ਸ਼ਿਵਮ ਪੁੱਤਰ ਉਮੇਸ਼ ਸ਼ਾਕਯ ਪੁਲਿਸ ਅਤੇ ਫੌਜ ਦੀ ਭਰਤੀ ਦੀ ਤਿਆਰੀ ਕਰ ਰਹੇ ਸਨ। ਮੰਗਲਵਾਰ ਸਵੇਰੇ 6 ਵਜੇ ਤਿੰਨੇਂ ਨੌਜਵਾਨ ਦੋੜ ਲਗਾ ਰਹੇ ਸਨ। ਰਾਮਨਗਰ ਮੋੜ ਦੇ ਕੋਲ ਨੌਜਵਾਨਾਂ ਨੂੰ ਟਰੱਕ ਨੇ ਰੌਂਦ ਦਿਤਾ।

ਹਾਦਸੇ ਵਿਚ ਵਿਸ਼ਾਲ ਅਤੇ ਸ਼ਿਵਮ ਦੀ ਘਟਨਾ ਸਥਲ 'ਤੇ ਹੀ ਮੌਤ ਹੋ ਗਈ। ਉਥੇ ਹੀ ਦੇਵੇਂਦਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਵਾਰਾਂ ਵਿਚ ਕੁਹਰਾਮ ਮੱਚ ਗਿਆ।

ਅਣਗਿਣਤ ਲੋਕਾਂ ਦੀ ਭੀੜ ਮੌਕੇ ਉੱਤੇ ਜਮਾਂ ਹੋ ਗਈ। ਸੂਚਨਾ 'ਤੇ ਕਿਸ਼ਨੀ ਥਾਣਾ ਪ੍ਰਭਾਰੀ ਕੇਕੇ ਤੀਵਾਰੀ ਅਤੇ ਏਲਾਊ ਪੁਲਿਸ ਮੌਕੇ 'ਤੇ ਪਹੁੰਚ ਗਈ। ਸੀਓ ਪ੍ਰਯਾਂਕ ਜੈਨ, ਐਸਡੀਐਮ ਕਿਸ਼ਨੀ ਅਸ਼ੋਕ ਪ੍ਰਤਾਪ ਸਿੰਘ ਵੀ ਮੌਕੇ 'ਤੇ ਪੁੱਜੇ। ਪਹੁੰਚੀ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ।