ਈਰਾਨੀ ਕਾਰਗੋ ਜਹਾਜ਼ ਕੰਧ ਨਾਲ ਟਕਰਾਇਆ, 15 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਰਗਿਸਤਾਨ ਤੋਂ ਆ ਰਿਹਾ ਇਕ ਈਰਾਨੀ ਬੋਇੰਗ 707 ਕਾਰਗੋ ਜਹਾਜ਼ ਸੋਮਵਾਰ ਨੂੰ ਤਹਿਰਾਨ ਵਿਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ।  ਜਿਸ ਦੇ ਨਾਲ ਜਹਾਜ਼ ਵਿਚ...

Cargo Plane Crashes in Iran

ਕਿਰਗਿਸਤਾਨ : ਕਿਰਗਿਸਤਾਨ ਤੋਂ ਆ ਰਿਹਾ ਇਕ ਈਰਾਨੀ ਬੋਇੰਗ 707 ਕਾਰਗੋ ਜਹਾਜ਼ ਸੋਮਵਾਰ ਨੂੰ ਤਹਿਰਾਨ ਵਿਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ।  ਜਿਸ ਦੇ ਨਾਲ ਜਹਾਜ਼ ਵਿਚ ਸਵਾਰ 16 ਲੋਕਾਂ ਵਿਚੋਂ 15 ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਫੈਥ ਹਵਾਈ ਅੱਡੇ 'ਤੇ ਉਤਰਦੇ ਸਮੇਂ ਫਿਸਲ ਕੇ ਇਕ ਕੰਧ ਨਾਲ ਟਕਰਾ ਗਿਆ ਅਤੇ ਉਸ ਵਿਚ ਤੁਰਤ ਅੱਗ ਲੱਗ ਗਈ।

ਮੀਡੀਆ ਵਿਚ ਜਾਰੀ ਤਸਵੀਰਾਂ ਵਿਚ ਜਹਾਜ਼ ਦੇ ਪਿੱਛੇ ਦਾ ਹਿੱਸਾ ਨਜ਼ਰ ਆ ਰਿਹਾ ਹੈ ਜੋ ਸੜਿਆ ਹੋਇਆ ਹੈ। ਦੁਰਘਟਨਾਗ੍ਰਸਤ ਜਹਾਜ਼ ਨੂੰ ਅਸਲੀਅਤ ਵਿਚ ਤਹਿਰਾਨ ਤੋਂ ਲਗਭੱਗ 40 ਕਿਲੋਮੀਟਰ ਦੂਰ ਇਕ ਹੋਰ ਹਵਾਈ ਅੱਡੇ 'ਤੇ ਉਤਰਨਾ ਸੀ। ਅਧਿਕਾਰੀਆਂ ਨੇ ਹੁਣੇ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਕਿ ਚਾਲਕ ਦਲ ਦੇ ਮੈਬਰਾਂ ਨੇ ਜਹਾਜ਼ ਨੂੰ ਉੱਥੇ ਉਤਾਰਣ ਦਾ ਫ਼ੈਸਲਾ ਕਿਉਂ ਲਿਆ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਤਰਨ ਤੋਂ ਪਹਿਲਾਂ ਚਾਲਕ ਦਲ ਦੇ ਮੈਬਰਾਂ ਨੇ ਐਮਰਜੈਂਸੀ ਹਾਲਤ ਦਾ ਐਲਾਨ ਕਰ ਦਿਤਾ ਸੀ। ਮੀਡੀਆ ਰਿਪੋਰਟ ਦੇ ਮੁਤਾਬਕ, ਜਹਾਜ਼ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ ਮਾਸ ਲੈ ਕੇ ਈਰਾਨ ਆ ਰਿਹਾ ਸੀ।

ਈਰਾਨੀ ਹਵਾਈ ਫੌਜ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਨੁਕਸਾਨੀ ਹੋਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਹਾਜ਼ ਦੇ ਮਾਲਕੀ ਨੂੰ ਲੈ ਕੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਪਾਇਆ ਹੈ। ਹਾਲਾਂਕਿ ਫੌਜ ਨੇ ਕਿਹਾ ਕਿ ਜਹਾਜ਼ ਅਤੇ ਉਸ ਵਿਚ ਸਵਾਰ ਲੋਕ ਈਰਾਨੀ ਸਨ।