4 ਕਿ.ਮੀ ਦੂਰ ਲੱਕ-ਲੱਕ ਬਰਫ਼ ‘ਚ ਗਰਭਵਤੀ ਨੂੰ ਫ਼ੌਜੀ ਜਵਾਨਾਂ ਨੇ ਪਹੁੰਚਾਇਆ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸ਼ਾਨ ਮੰਨੀ ਜਾਣ ਵਾਲੀ ਭਾਰਤੀ ਫੌਜ ਲਈ ਅੱਜ ਵੱਡਾ ਦਿਨ ਹੈ...

Indian Army

ਚੰਡੀਗੜ੍ਹ: ਦੇਸ਼ ਦੀ ਸ਼ਾਨ ਮੰਨੀ ਜਾਣ ਵਾਲੀ ਭਾਰਤੀ ਫੌਜ ਲਈ ਅੱਜ ਵੱਡਾ ਦਿਨ ਹੈ। ਅੱਜ ਆਰਮੀ ਡੇਅ ਹੈ ਅਤੇ ਹਰ ਕੋਈ ਫੌਜ ਦੇ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। ਇਸ ਵਿੱਚ ਜੰਮੂ-ਕਸ਼ਮੀਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਦਿਖਾਉਂਦੀ ਹੈ ਕਿ ਫੌਜ ਸਿਰਫ਼ ਦੁਸ਼ਮਣਾਂ ਨੂੰ ਮਾਰਨ ਲਈ ਹੀ ਨਹੀਂ ਸਗੋਂ ਆਮ ਲੋਕਾਂ ਦੀ ਮਦਦ ਲਈ ਵੀ ਹਰ ਸਮੇਂ ਤਿਆਰ ਰਹਿੰਦੀ ਹੈ।

 



 

 

ਜੰਮੂ-ਕਸ਼ਮੀਰ ‘ਚ 100 ਫੌਜ ਦੇ ਜਵਾਨਾਂ ਨੇ ਚਾਰ ਘੰਟੇ ਤੱਕ ਪੈਦਲ ਚੱਲ ਬਰਫ ਵਿੱਚ ਚਲਕੇ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਡਿਲੀਵਰੀ ਹੋਈ। ਭਾਰਤੀ ਫੌਜ ਦੀ ਚਿਨਾਰ ਕਾਰਪਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਾਟੀ ਵਿੱਚ ਇਹ ਦਿਨਾਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸਦੀ ਵਜ੍ਹਾ ਨਾਲ ਲੱਕ ਤੱਕ ਬਰਫ ਡਿੱਗੀ ਹੋਈ ਹੈ।

 



 

 

ਇਸ ਵਿੱਚ ਸ਼ਮੀਮਾ ਨਾਮ ਦੀ ਗਰਭਵਤੀ ਔਰਤ ਦੀ ਡਿਲੀਵਰੀ ਹੋਣ ਵਾਲੀ ਸੀ ਅਤੇ ਤੁਰੰਤ ਹਸਪਤਾਲ ਪਹੁੰਚਾਣ ਦੀ ਜ਼ਰੂਰਤ ਸੀ ਪਰ ਜਿਸ ਪਿੰਡ ਵਿੱਚ ਉਹ ਸਨ, ਉੱਥੇ ਅਜਿਹੀ ਕੋਈ ਸਹੂਲਤ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਪੀਐਮ ਮੋਦੀ ਨੇ ਸ਼ਮੀਮਾ ਅਤੇ ਉਨ੍ਹਾਂ ਦੇ ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਫੌਜ ਦੇ ਬਿਆਨ ‘ਚ ਦੱਸਿਆ ਗਿਆ ਹੈ ਕਿ ਚਾਰ ਘੰਟੇ ਤੱਕ ਭਾਰੀ ਬਰਫ ‘ਚ 100 ਫੌਜ ਦੇ ਜਵਾਨ, 30 ਸਥਾਨਕ ਨਾਗਰਿਕ ਲੱਕ ਤੱਕ ਬਰਫ ਵਿੱਚ ਚਲਕੇ ਆਏ, ਗਰਭਵਤੀ ਔਰਤ ਨੂੰ ਸਟਰੇਚਰ ਉੱਤੇ ਹਸਪਤਾਲ ਤੱਕ ਪਹੁੰਚਾਇਆ ਗਿਆ। ਹਸਪਤਾਲ ਪਹੁੰਚ ਕੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ।

ਹੁਣ ਮਹਿਲਾ, ਬੱਚਾ ਦੋਨੋਂ ਹੀ ਸੁਰੱਖਿਅਤ ਹਨ। ਦੱਸ ਦਈਏ ਕਿ ਇਨ੍ਹਾਂ ਦਿਨਾਂ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਭਾਰੀ ਬਰਫ ਦੀ ਵਜ੍ਹਾ ਨਾਲ ਸੜਕ-ਹਾਇਵੇ ਬੰਦ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਇਸਦਾ ਸੰਪਰਕ ਟੁੱਟ ਗਿਆ ਹੈ।