ਭਾਰਤੀ ਫ਼ੌਜ ‘ਚ ਨਿਕਲੀਆਂ ਆਸਾਮੀਆਂ, ਇੰਝ ਕਰੋ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ (Indian Air Force) 'ਚ ਨੌਕਰੀ ਹਾਸਿਲ ਕਰਨ ਦੇ ਚਾਹਵਾਨ...

Indian Army

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ (Indian Air Force) 'ਚ ਨੌਕਰੀ ਹਾਸਿਲ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਵਿਭਾਗ ਵੱਲੋਂ ਕਈ ਅਹੁਦਿਆਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਹਾਲਾਂਕਿ ਸਾਰੀਆਂ ਅਸਾਮੀਆਂ ਦੀ ਰਜਿਸਟ੍ਰੇਸ਼ਨ ਅਗਲੇ ਸਾਲ 2 ਜਨਵਰੀ ਤੋਂ ਹੋਵੇਗੀ।

ਗਰੁੱਪ ਐਕਸ ਤੇ ਗਰੁੱਪ ਵਾਈ ‘ਚ ਨਿਕਲੀਆਂ ਆਸਾਮੀਆਂ

ਗਰੁੱਪ ਐਕਸ (Group X), ਗਰੁੱਪ ਵਾਈ (Group Y Trades) ਸਮੇਤ ਕਈ ਗਰੁੱਪ ਲਈ ਆਫਿਸ਼ੀਅਲ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਇੰਡੀਅਨ ਏਅਰ ਫੋਰਸ ਪੁਲਿਸ, ਇੰਡੀਅ ਏਅਰ ਫੋਰਸ ਸੁਰੱਖਿਆ ਤਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਅਪਲਾਈ ਕਰਨ ਲਈ ਵੈੱਬਸਾਈਟ

ਆਈਏਐੱਪ ਗਰੁੱਪ ਐਕਸ ਤੇ ਵਾਈ ਗਰੁੱਪ ਲਈ ਅਧਿਕਾਰਤ ਵੈੱਬਸਾਈਟ www.careerindianairforce.cdac.in ਤੇ www.airmenselection.cdac.in 'ਤੇ ਅਪਲਾਈ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੋਸਟ ਲਈ ਭਾਰਤੀਆਂ ਤੋਂ ਇਲਾਵਾ ਕੁਆਰੀਆਂ ਨੇਪਾਲੀ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ। 20 ਜਨਵਰੀ 2020 ਤਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

 

ਫੀਸ

ਜਿਹੜੇ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਫਾਰਮ ਭਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਨਲਾਈਨ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਫਾਰਮ ਭਰਨਾ ਪਵੇਗਾ ਜਿਸ ਦੀ ਫੀਸ 250 ਰੁਪਏ ਹੋਵੇਗੀ। ਕਿਸੇ ਵੀ ਡੈਬਿਟ ਕਾਰਡ, ਕ੍ਰੈਡਿਟ ਕਾਰਡ ਤੇ ਚਲਾਨ ਜ਼ਰੀਏ ਵਿਦਿਆਰਥੀ ਆਪਣੀ ਫੀਸ ਭਰ ਸਕਦੇ ਹਨ।

ਘੱਟੋ-ਘੱਟ ਉਮਰ ਹੱਦ

ਇਨ੍ਹਾਂ ਅਹੁਦਿਆਂ ਲਈ ਜਿਹੜੇ ਵੀ ਵਿਦਿਆਰਤੀ 17 ਜਨਵਰੀ 2000 ਤੋਂ 30 ਦਸੰਬਰ 2003 ਵਿਚਕਾਰ ਪੈਦਾ ਹੋਏ ਉਹ ਅਪਲਾਈ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਇਸ ਤੋਂ ਇਲਾਵਾ ਕੁਝ ਅਹੁਦਿਆਂ ਲਈ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ।

ਵਿਦਿਅਕ ਯੋਗਤਾ

ਗਰੁੱਪ ਐਕਸ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਦੇ ਗਣਿਤ, ਅੰਗਰੇਜ਼ੀ ਵਰਗੇ ਵਿਸ਼ਿਆਂ 'ਚ 50 ਫ਼ੀਸਦੀ ਤਕ ਅੰਕ ਆਏ ਹੋਣ।

ਗਰੁੱਪ ਵਾਈ ਮੈਡੀਕਲ ਅਸਿਸਟੈਂਟ ਟਰੇਡ

ਇਸ ਗਰੁੱਪ 'ਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 10+2/ਇੰਟਰਮਿਡੀਏਟ/ਬਰਾਬਰ ਦੀ ਕੋਈ ਡਿਗਰੀ ਹੋਣੀ ਚਾਹੀਦੀ ਹੈ। ਇਤਿਹਾਸ, ਜੀਵ ਵਿਗਿਆਨ ਤੇ ਅੰਗਰੇਜ਼ੀ ਇਕ ਵਿਦਿਅਕ ਬੋਰਡ ਦੀ ਸੂਚੀ 'ਚ ਘੱਟੋ-ਘੱਟ 50 ਫ਼ੀਸਦੀ ਨੰਬਰ ਆਏ ਹੋਣ।