ਧੁੰਦ ਨੇ ਰੋਕੀ ਟਰੇਨਾਂ ਦੀ ਰਫਤਾਰ, ਉੱਤਰ ਰੇਲਵੇ ਦੀਆਂ 17 ਟਰੇਨਾਂ ਲੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਥੇ ਹੀ ਧੁੰਦ ਕਾਰਨ ਵੀ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

Train

ਨਵੀਂ ਦਿੱਲੀ: ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਥੇ ਹੀ ਧੁੰਦ ਕਾਰਨ ਵੀ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਕਾਰਨ ਬੁੱਧਵਾਰ ਨੂੰ ਉੱਤਰ ਰੇਲਵੇ ਦੀਆਂ 18 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ ਦਿੱਲੀ ਵਿਚ ਹੋਈ ਹਲਕੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਠੰਡ ਵਧਾ ਦਿੱਤੀ ਹੈ।

ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੰਗਲਵਾਰ ਨੂੰ ਵੀ ਸਾਰਾ ਦਿਨ ਧੁੰਦ ਦਾ ਕਹਿਰ ਜਾਰੀ ਰਿਹਾ। ਇਸ ਦੇ ਚਲਦਿਆਂ ਅੱਜ ਵੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਰੇਲਵੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਹੈ ਕਿ ਮਊ-ਆਨੰਦ ਵਿਹਾਰ ਐਕਸਪ੍ਰੈਸ ਸਭ ਤੋਂ ਜ਼ਿਆਦਾ ਦੇਰੀ ਨਾਲ ਦਿੱਲੀ ਆ ਰਹੀ ਹੈ।

ਇਹ ਟ੍ਰੇਨ ਪੰਜ ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਗਾਜੀਪੁਰ-ਆਨੰਦ ਵਿਹਾਰ ਐਕਸਪ੍ਰੈਸ 2.15 ਘੰਟੇ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ 4.15 ਘੰਟੇ, ਮਾਲਦਾ-ਨਵੀਂ ਦਿੱਲੀ ਕਰੱਕਾ ਐਕਸਪ੍ਰੈਸ ਚਾਰ ਘੰਟੇ, ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ 2.45 ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚ ਰਹੀ ਹੈ।

ਉਹਨਾਂ ਦੱਸਿਆ ਕਿ ਗਯਾ-ਨਵੀਂ ਦਿੱਲੀ ਮਹਾਬੋਧ ਐਕਸਪ੍ਰੈਸ ਤਿੰਨ ਘੰਟੇ, ਭਾਗਲਪੁਰ-ਆਨੰਦ ਵਿਹਾਰ ਗਰੀਬ ਰਥ 4.30 ਘੰਟੇ, ਸੁਲਤਾਨਪੁਰ-ਆਨੰਦ ਵਿਹਾਰ ਸਦਭਾਵਨਾ ਐਕਸਪ੍ਰੈਸ 4.30 ਘੰਟੇ, ਰਾਜਗੀਰ-ਨਵੀਂ ਦਿੱਲੀ ਐਕਸਪ੍ਰੈਸ 2.30 ਘੰਟੇ ਅਤੇ ਫੈਜ਼ਾਬਾਦ-ਦਿੱਲੀ-ਫੈਜ਼ਾਬਾਦ ਐਕਸਪ੍ਰੈਸ 1.30 ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼ੀਤ ਲਹਿਰ ਦੇ ਚਲਦਿਆਂ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।