ਚੀਨ ਨੇ ਬਣਾਇਆ ਦੁਨੀਆਂ ਦਾ ਸੱਭ ਤੋਂ ਉੱਚਾ ਬ੍ਰਿਜ, ਗੱਡੀਆਂ ਅਤੇ ਟਰੇਨਾਂ ਚੱਲਣਗੀਆਂ ਇੱਕਠੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਵਿਚ ਗੁਈਜੋਉ ਨੂੰ ਕਿਹਾ ਜਾਂਦਾ ਹੈ ਬ੍ਰਿਜਾਂ ਦਾ ਮਿਊਜ਼ੀਅਮ

Photo

ਨਵੀਂ ਦਿੱਲੀ : ਚੀਨ ਨੇ ਦੁਨੀਆਂ ਦਾ ਸੱਭ ਤੋਂ ਵੱਡਾ ਬ੍ਰਿਜ ਬਣਾਇਆ ਹੈ। ਜਿਸ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਲੋਕਾਂ ਦੇ ਲਈ ਖੋਲਿਆ ਜਾਵੇਗਾ। ਇਸ 'ਤੇ ਗੱਡੀਆਂ ਅਤੇ ਟਰੇਨਾ ਇੱਕਠੀਆਂ ਚੱਲਣਗੀਆਂ ਕਿਉਂਕਿ ਇਹ ਡਬਲ ਡੇਕਰ ਹੈ।

ਚੀਨ ਜਦੋਂ ਵੀ ਕੁੱਝ ਬਣਾਉਂਦਾ ਹੈ ਤਾਂ ਸੱਭ ਤੋਂ ਵੱਖ ਤਰੀਕੇ ਨਾਲ ਬਣਾਉਂਦਾ ਹੈ।ਅਜਿਹੀਆਂ ਕਾਢਾ ਕਰਕੇ ਹੀ ਚੀਨ ਨੇ ਦੁਨੀਆਂ ਵਿਚ ਆਪਣਾ ਲੋਹਾ ਮਨਵਾਇਆ ਹੈ। ਇਸ ਵਾਰ ਚੀਨ ਨੇ ਜਿਹੜਾ ਬ੍ਰਿਜ ਬਣਾਇਆ ਹੈ ਉਸ ਦਾ ਨਾਮ ਪਿੰਗਟੋਗ ਬ੍ਰਿਜ ਹੈ ਅਤੇ ਇਸ ਦਾ ਮੇਨ ਟਾਵਰ 332 ਮੀਟਰ ਉੱਚਾ ਹੈ ਭਾਵ ਕਿ ਲਗਭਗ 1090 ਫੁਟ ਦਾ। ਇਸ ਬ੍ਰਿਜ ਵਿਚ ਮੁੱਖ ਤੌਰ 'ਤੇ ਤਿੰਨ ਟਾਵਰ ਹਨ ਜੋ ਕਿ ਕੇਬਲ ਦੇ ਸਹਾਰੇ ਨਾਲ ਜੁੜੇ ਹੋਏ ਹਨ।

ਪਿੰਗਟੋਗ ਬ੍ਰਿਜ ਗੁਈਜੋਉ ਸੂਬੇ ਵਿਚ ਕਾਓਡੂ ਨਦੀ ਦੀ ਘਾਟੀ 'ਤੇ ਬਣਾਇਆ ਹੈ। ਇਹ ਪਿੰਗਟੋਗ ਅਤੇ ਲੁਆਡਿਆਨ ਐਕਸਪ੍ਰੈਸ-ਵੇ ਨੂੰ ਜੋੜਦਾ ਹੈ। ਇਸ ਦੀ ਕੁੱਲ ਲੰਬਾਈ 2,135 ਮੀਟਰ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ 2.13 ਕਿਲੋਮੀਟਰ। ਇਸ ਦੇ ਦੋਨੋ ਪਾਸੇ ਸੁਰੰਗਾਂ ਹਨ ਜੋ ਕਿ ਐਕਸਪ੍ਰੈਸ-ਵੇ ਨੂੰ ਪੂਲ ਨਾਲ ਜੋੜਦੀਆਂ ਹਨ।

ਇਸ ਬ੍ਰਿਜ 'ਤੇ ਹੀ ਪਿੰਗਟੋਗ ਅਤੇ ਲੁਆਡਿਆਨ ਦੇ ਵਿਚ ਦੀ ਦੂਰੀ ਢਾਈ ਘੰਟੇ ਤੋਂ ਘੱਟ ਕੇ ਇਕ ਘੰਟੇ ਦੀ ਰਹਿ ਜਾਵੇਗੀ। ਨਾਲ ਹੀ ਗੁਈਜੋਉ ਸੂਬੇ ਵਿਚ ਹਾਈਸਪੇਡ ਟਰੇਨ ਦੀ ਲਾਈਨ 7 ਹਜ਼ਾਰ ਕਿਲੋਮੀਟਰ ਹੋ ਜਾਵੇਗੀ।

ਚੀਨ ਦਾ ਗੁਈਜੋਊ ਸੂਬਾ ਆਪਣੇ ਬ੍ਰਿਜਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਸੂਬੇ ਵਿਚ 20 ਹਜ਼ਾਰ ਤੋਂ ਜਿਆਦਾ ਬ੍ਰਿਜ ਹਨ ਕਿਉਂਕਿ ਪੂਰਾ ਸੂਬਾ ਹੀ ਪਹਾੜੀਆਂ 'ਤੇ ਵਸਿਆ ਹੋਇਆ ਹੈ। ਦੁਨੀਆ ਦੇ 100 ਸੱਭ ਤੋਂ ਵੱਡੇ ਬ੍ਰਿਜਾਂ ਵਿਚੋਂ 46 ਬ੍ਰਿਜ ਗੁਈਜੋਉ ਵਿਚ ਹੀ ਹਨ। ਇਸ ਲਈ ਦੁਨੀਆਂ ਵਿਚ ਗੁਈਜੋਉ ਨੂੰ ਬ੍ਰਿਜਾਂ ਦਾ ਮਿਊਜ਼ੀਅਮ ਵੀ ਕਿਹਾ ਜਾਂਦਾ ਹੈ।