ਮੋਢੇ 'ਤੇ ਬੰਦੂਕ ਰੱਖ ਕੇ Tik-Tok ਬਣਾਉਣਾ ਪਿਆ ਮਹਿੰਗਾ, ਤਾਰਨੀ ਪਈ ਇਹ ਕੀਮਤ

ਏਜੰਸੀ

ਖ਼ਬਰਾਂ, ਰਾਸ਼ਟਰੀ

12ਵੀਂ ਜਮਾਤ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਸਕੂਲ ਤੋਂ ਘਰ ਆ ਕੇ ਆਪਣੀ ਮਾਂ ਤੋਂ ਲਾਇਸੈਂਸ ਪਿਸਤੋਲ ਮੰਗੀ

File Photo

ਲਖਨਉ : ਬਰੇਲੀ ਦੇ ਹਾਫੀਜਗੰਜ ਅਧੀਨ ਪੈਂਦੇ ਪਿੰਡ ਮੁਦੀਆ ਭੀਕਮਪੁਰ ਵਿਚ 18 ਸਾਲ ਦੇ ਇਕ ਲੜਕੇ ਨੇ ਟਿਕ-ਟੋਕ ਵੀਡੀਓ ਬਣਾਉਂਦੇ ਹੋਏ ਪਿਸਤੋਲ ਨਾਲ ਖੁਦ ਨੂੰ ਸ਼ੂਟ ਕਰ ਲਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਦਰਅਸਲ ਘਟਨਾ ਸੋਮਵਾਰ ਸ਼ਾਮ 5 ਵਜੇ ਦੀ ਹੈ। 12ਵੀਂ ਜਮਾਤ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਸਕੂਲ ਤੋਂ ਘਰ ਆ ਕੇ ਆਪਣੀ ਮਾਂ ਤੋਂ ਲਾਇਸੈਂਸ ਪਿਸਤੋਲ ਮੰਗੀ। ਲੜਕੇ ਦੀ ਮਾਂ ਨੇ ਪਿਸਤੌਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਪਰ ਆਪਣੇ ਬੇਟੇ ਦੇ ਜੋਰ ਅੱਗ ਮਾਂ ਝੁੱਕ ਗਈ ਅਤੇ ਕੇਸ਼ਵ ਨੂੰ ਪਿਸਤੌਲ ਦੇ ਕੇ ਰਸੋਈ ਵਿਚ ਚੱਲੀ ਗਈ। ਪਰ ਥੋੜੀ ਦੇਰ ਬਾਅਦ ਉਸਨੂੰ ਬੰਦੂਕ ਚੱਲਣ ਦੀ ਅਵਾਜ ਆਈ ਅਤੇ ਜਦੋਂ ਉਸ ਨੇ ਬਾਹਰ ਆ ਕੇ ਵੇਖਿਆ ਤਾਂ ਉਸ ਦਾ ਬੇਟਾ ਖੂਨ ਨਾਲ ਭਰਿਆ ਜਮੀਨ 'ਤੇ ਪਿਆ ਸੀ।

ਕੇਸ਼ਵ ਦੀ ਮਾਂ ਨੇ ਦੱਸਿਆ ਕਿ ਕੇਸ਼ਵ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੇ ਦੇ ਪਿਤਾ ਫ਼ੌਜ ਵਿਚ ਹਨ। ਕੇਸ਼ਵ ਦੀ ਮਾਂ ਮੁਤਾਬਕ ਉਹ ਮੋਢੇ 'ਤੇ ਬੰਦੂਕ ਰੱਖ ਕੇ ਟਿਕ-ਟੋਕ ਬਣਾ ਰਿਹਾ ਸੀ ਅਤੇ ਉਦੋਂ ਹੀ ਬੰਦੂਕ ਚੋਂ ਗੋਲੀ ਚੱਲ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਲੜਕੇ ਦੇ ਪਿਤਾ ਦੀ ਡਿਊਟੀ ਰੁੜਕੀ ਵਿਚ ਹੈ ਅਤੇ ਕੁਮਾਰ ਲਗਾਤਾਰ ਟਿਕ-ਟੋਕ 'ਤੇ ਨਵੀਂ-ਨਵੀਂ ਵੀਡੀਓਜ਼ ਬਣਾਉਂਦਾ ਸੀ ਅਤੇ ਪ੍ਰਫਾਇਲ ਫੋਟੋਆਂ ਵੀ ਬਦਲਦਾ ਰਹਿੰਦਾ ਸੀ। ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਬੰਦੂਕ ਵਿਚ ਗੋਲੀ ਵੀ ਹੈ ਨਹੀਂ ਤਾਂ ਉਹ ਆਪਣੇ ਬੇਟੇ ਨੂੰ ਪਿਸਤੋਲ ਕਦੇ ਵੀ ਨਾਂ ਦਿੰਦੀ। ਉੱਧਰ ਪੁਲਿਸ ਨੇ ਦੱਸਿਆ ਹੈ ਕਿ ਲੜਕੇ ਦੇ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।