ਕਿਸਾਨਾਂ ਦੇ ਸਮਰਥਨ ‘ਚ ਸੜਕਾਂ ‘ਤੇ ਪ੍ਰਦਰਸ਼ਨ, ਲਖਨਊ ‘ਚ ਕਾਂਗਰਸ ਨੇਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨ ਦੇ ਮਸਲੇ ‘ਤੇ ਕਾਂਗਰਸ ਪਾਰਟੀ ਅੱਜ ਇਕ ਵਾਰ ਫਿਰ ਦੇਸ਼ ਵਿਚ ਪ੍ਰਦਰਸ਼ਨ ਜਾਰੀ ਹੈ..

Protest

ਨਵੀਂ ਦਿੱਲੀ: ਖੇਤੀ ਕਾਨੂੰਨ ਦੇ ਮਸਲੇ ‘ਤੇ ਕਾਂਗਰਸ ਪਾਰਟੀ ਅੱਜ ਇਕ ਵਾਰ ਫਿਰ ਦੇਸ਼ ਵਿਚ ਪ੍ਰਦਰਸ਼ਨ ਜਾਰੀ ਹੈ। ਕਾਂਗਰਸ ਵੱਲੋਂ ਕਿਸਾਨ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਕੇਂਦਰ ਸਰਕਾਰ ਦੇ ਖਿਲਾਫ਼ ਮਾਹੌਲ ਬਣਾਇਆ ਜਾ ਰਿਹਾ ਹੈ। ਦਿੱਲੀ ‘ਚ ਕਾਂਗਰਸ ਰਾਜਭਵਨ ਦਾ ਘਿਰਾਓ ਕਰ ਰਹੀ ਹੈ, ਇੱਥੇ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕਰ ਰਹੇ ਹਨ।

ਦਿੱਲੀ ਵਿਚ ਰਾਜਭਵਨ ਨੂੰ ਘੇਰਨ ਦੇ ਲਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ਵਿਚ ਕਾਂਗਰਸ ਕਰਮਚਾਰੀਆਂ ਦਾ ਹਜੂਮ ਰਵਾਨਾ ਹੋ ਗਿਆ ਹੈ। ਪੁਲਿਸ ਨੇ ਰਾਜਭਵਨ ਤੋਂ ਪਹਿਲਾਂ ਬੇਰੀਕੇਡਸ ਲਗਾਏ ਹੋਏ ਹਨ ਤਾਂਕਿ ਕਾਂਗਰਸੀਆਂ ਨੂੰ ਰੋਕਿਆ ਜਾ ਸਕੇ। ਲਖਨਊ ਵਿਚ ਰਾਜਭਵਨ ਦਾ ਘਿਰਾਓ ਕਰਨ ਜਾ ਰਹੇ ਕਾਂਗਰਸ ਕਰਮਚਾਰੀਆਂ ਨੂੰ ਪੁਲਿਸ ਨੇ ਰੋਕ ਲਿਆ ਹੈ।

ਪੁਲਿਸ ਨਾਲ ਨੋਕਝੋਕ ਹੋਈ ਤੇ ਪੁਲਿਸ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ ਕਈ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ‘ਚ ਕਾਂਗਰਸ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਰਾਜਭਵਨ ਦਾ ਘਿਰਾਓ ਕਰਨ ਦੀ ਤਿਆਰੀ ਹੈ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਵੀ ਦਿੱਲੀ ਦੇ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਈ ਹੈ। ਲਖਨਊ ਵਿਚ ਵੀ ਕਾਂਗਰਸ ਪਾਰਟੀ ਅੱਜ ਪ੍ਰਦਰਸ਼ਨ ਕਰ ਰਹੀ ਹੈ।

ਕਾਂਗਰਸ ਦਫ਼ਤਰ ਤੋਂ ਬਾਹਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਜਦਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਲੱਲੂ ਸਮੇਤ ਹੋਰ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਪਣੇ ਟਵੀਟ ਵਿਚ ਲੋਕਾਂ ਨੂੰ ਕਿਸਾਨ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਦੇਸ਼ ਤੋਂ ਇਲਾਵਾ ਅੰਨਦਾਤਾ ਅਪਣੇ ਅਧਿਕਾਰ ਦੇ ਲਈ ਹੰਕਾਰੀ ਮੋਦੀ ਸਰਕਾਰ ਦੇ ਖਿਲਾਫ਼ ਸੱਤਿਆਗ੍ਰਹਿ ਕਰ ਰਹੇ ਹਨ। ਅੱਜ ਪੂਰਾ ਭਾਰਤ ਕਿਸਾਨਾਂ ‘ਤੇ ਅੱਤਿਆਚਾਰ ਅਤੇ ਪਟਰੌਲ-ਡੀਜ਼ਲ ਦੇ ਵਧਦੇ ਭਾਅ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਹੈ।

ਕਾਂਗਰਸ ਦਾ ਕਿਸਾਨ ਅਧਿਕਾਰ ਦਿਵਸ

ਦਰਅਸਲ, ਕਾਂਗਰਸ ਅੱਜ ਕਿਸਾਨ ਅਧਿਕਾਰ ਦਿਵਸ ਮਨਾ ਰਹੀ ਹੈ, ਜਿਸਦੇ ਤਹਿਤ ਦੇਸ਼ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਪਲਾਨ ਹੈ ਕਿ ਦੇਸ਼ ਦੇ ਸਾਰੇ ਜ਼ਿਲ੍ਹੇ ਹੇਡਕੁਆਰਟਰ ਵਿਚ ਖੇਤੀ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇ। ਕਾਂਗਰਸ ਇਸਤੋਂ ਪਹਿਲਾਂ ਵੀ ਅਜਿਹਾ ਪ੍ਰਦਰਸ਼ਨ ਕਰ ਚੁੱਕੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਸਦਾ ਐਲਾਨ ਕੀਤਾ ਗਿਆ ਸੀ। ਨਾਲ ਇਕ ਕੈਂਪੇਨ ਸੋਸ਼ਲ ਮੀਡੀਆ ਉਤੇ ਵੀ ਚਲਾਇਆ ਜਾ ਰਿਹਾ ਹੈ।

ਜਿਸਦੇ ਤਹਿਤ ਲੋਕਾਂ ਦੇ ਕਿਸਾਨ ਅੰਦੋਲਨ, ਪਟਰੌਲ-ਡੀਜ਼ਲ ਦੇ ਵਧਦੇ ਭਾਅ ਦੇ ਮਸਲੇ ਉਤੇ ਅਪਣੀ ਗੱਲ ਕਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਵੀ ਲੋਕਾਂ ਨੂੰ ਇਸ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ ਹੈ।