ਫਾਸਟੈਗ ਨਾਲ ਦੁੱਗਣੀ ਹੋਈ ਪੰਜਾਬ ਅਤੇ ਹਰਿਆਣਾ ਦੀ ਕਮਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਾਸੈਟਗ ਰਾਹੀਂ ਭੁਗਤਾਨ 1.68 ਕਰੋੜ ਤੋਂ ਵੱਧ ਕੇ ਹੋਇਆ 2.84 ਕਰੋੜ ਰੁਪਏ

File Photo

ਨਵੀਂ ਦਿੱਲੀ : ਫਾਸਟੈਗ ਸ਼ੁਰੂ ਹੋਂਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਫਾਸਟੈਗ ਰਾਹੀਂ ਟੋਲ ਪਲਾਜਿਆ ਦਾ ਭੁਗਤਾਨ ਪਿਛਲੇ 15 ਦਿਨਾਂ ਵਿਚ ਦੁਗਣਾ ਹੋ ਗਿਆ ਹੈ। 25 ਦਸੰਬਰ ਤੱਕ ਫਾਸਟੈਗਾ ਜਰੀਏ ਟੈਕਸ ਦੇ ਕੁੱਲ ਲੈਣ-ਦੈਣ ਵਿਚ 46 ਫ਼ੀਸਦੀ ਦਾ ਯੋਗਦਾਨ ਪਾਇਆ ਹੈ ਜਦਕਿ 1 ਦਸੰਬਰ ਤੱਕ ਇਹ ਆਕੜਾ 25 ਪ੍ਰਤੀਸ਼ਤ ਸੀ। ਇਨ੍ਹਾਂ ਦੋ ਸੂਬਿਆਂ ਦੇ ਰਾਸ਼ਟਰੀ ਰਾਜ-ਮਾਰਗਾਂ 'ਤੇ ਲਗਭਗ 38 ਟੋਲ ਪਲਾਜ਼ੇ ਹਨ ਜਿੱਥੋਂ ਹਰ ਰੋਜ 5.50 ਲੱਖ ਤੋਂ ਵੱਧ ਵਾਹਨ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਦੇ ਹਨ।

ਅੰਗ੍ਰੇਜ਼ੀ ਅਖਬਾਰ 'ਦਾ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ 25 ਦਸੰਬਰ ਨੂੰ 2.57 ਲੱਖ ਫਾਸਟੈਗ ਵਾਲੀਆਂ ਗੱਡੀਆਂ ਇਨ੍ਹਾਂ ਦੋ ਸੂਬਿਆਂ ਦੇ ਟੋਲ ਪਲਾਜ਼ਿਆਂ ਵਿਚੋਂ ਲੰਘੀਆੰ ਜਦਕਿ ਇਸ ਦੇ ਮੁਕਾਬਲੇ ਵਿਚ 1 ਦਸੰਬਰ ਨੂੰ ਇਹ ਗਿਣਤੀ 1.56 ਲੱਖ ਸੀ। ਫਾਸੈਟਗ ਰਾਹੀਂ ਭੁਗਤਾਨ 1.68 ਕਰੋੜ ਤੋਂ ਵੱਧ ਕੇ 2.84 ਕਰੋੜ ਰੁਪਏ ਹੋ ਗਿਆ ਹੈ।

ਫਾਸਟੈਗ ਨਾਂ ਕੇਵਲ ਨਕਦ ਰਹਿਤ ਲੈਣ-ਦੇਣ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਇਸ ਨਾਲ ਸਮੇਂ ਦੀ ਵੀ ਬੱਚਤ ਹੋ ਰਹੀ ਹੈ। ਇਕ ਸਰਵੇਖਣ ਮੁਤਾਬਕ 1 ਮਿੰਟ ਵਿਚ ਫਾਸਟੈਗ ਰਾਹੀਂ 7-8 ਵਾਹਨ ਟੋਲ ਪਲਾਜ਼ੇ ਤੋਂ ਲੰਘ ਜਾਂਦੇ ਹਨ ਜਦਕਿ ਪਹਿਲਾਂ ਬਿਨਾਂ ਫਾਸਟੈਗ ਤੋਂ ਤਿੰਨ ਵਾਹਨ ਵੀ ਇੱਕ ਮਿੰਟ ਵਿਚ ਨਹੀਂ ਲੰਘ ਪਾਉਂਦੇ ਸਨ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਫਾਸਟੈਗਾਂ ਦੀ ਬਿਹਤਰ ਉੱਪਲਬਧਤਾ ਨਾਲ ਆਉਣ ਵਾਲੇ ਦਿਨਾਂ ਵਿਚ ਇਸ 'ਚ ਹੋਰ ਵੀ ਵਾਧਾ ਹੋਵੇਗ। ਦੰਸਬਰ ਦੇ ਦੂਜੇ ਹਫ਼ਤੇ ਵਿਚ ਮੁੱਖ ਤੌਰ 'ਤੇ ਟੈਗ ਵਿਚ ਵਰਤੀਆਂ ਚਿੱਪਾਂ ਦੇ ਕਾਰਨ ਫਾਸਟੈਗ ਦੀ ਘਾਟ ਸੀ ਜੋ ਰੇਡੀਓ ਫੈਰੀਕਾਐਂਸੀ ਪਛਾਣ ਤਕਨਾਲੋਜੀ ਦੀ ਸਹੂਲਤ ਦਿੰਦੀ ਹੈ।

ਫਾਸਟੈਗ ਚਿੱਪਾਂ ਦੀ ਸਪਲਾਈ ਘੱਟ ਸੀ ਅਤੇ ਇਹ ਆਯਾਤ ਕੀਤੀ ਜਾਣੀ ਸੀ ਜਿਸ ਦੇ ਨਤੀਜ਼ੇ ਵਜੋਂ ਯਾਤਰੀ ਸਮੇਂ ਸਿਰ ਫਾਸਟੈਗ ਪ੍ਰਾਪਤ ਨਹੀਂ ਕਰ ਸਕੇ। 15 ਦਸੰਬਰ ਤੋਂ ਸਾਰੀਆਂ ਟੋਲ ਲੇਨਾਂ ਨੂੰ ਫਾਸਟੈਗ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਫਿਰ ਵੀ ਹਾਈਵੇ ਅਥਾਰਟੀ ਵੱਲੋਂ ਵਾਹਨਾਂ ਵਾਸਤੇ ਕੈਸ਼ ਟੋਲ ਕਟਵਾਉਣ ਦੀ ਸੁਵਿਧਾਂ ਨੂੰ ਅਜੇ ਤੱਕ ਬਰਕਰਾਰ ਰੱਖਦਿਆਂ ਵੱਖਰੀ ਲਾਇਨ ਬਣਾਈ ਗਈ ਹੈ। ਪਰ 15 ਜਨਵਰੀ ਤੋਂ ਦੋਣੋਂ ਕੈਸ਼ ਅਤੇ ਇਲੈਕਟ੍ਰਾਨਿਕ ਲੈਣ-ਦੇਣ ਲਈ ਇਕ ਹਾਈਬ੍ਰੀਡ ਲਾਇਨ ਦੀ ਆਗਿਆ ਹੋਵੇਗੀ।

 ਹੁਣ ਜਦਕਿ 23 ਅਧਿਕਾਰਿਤ ਬੈਂਕਾ ਵੱਲੋਂ ਜਿੱਥੇ ਫਾਸਟੈਗ ਆਸਾਨੀ ਨਾਲ ਉੱਪਲਬਧ ਕਰਵਾਏ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਟੋਲ ਦੇ ਨਜ਼ਦੀਕ ਪੀਓਐਸ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

ਰਿਪੋਰਟ ਵਿਚ ਦੱਸਿਆ ਗਿਆ ਕਿ ਅਧਿਕਾਰੀਆੰ ਨੇ ਮੰਨਿਆ ਹੈ ਕਿ ਅਜੇ ਵੀ ਬਹੁਤ ਸਾਰੀਆਂ ਗਲਤੀਆਂ ਸੁਧਾਰਨ ਦੀ ਜ਼ਰੂਰਤ ਹੈ। ਖਾਸਕਰ ਇਹ ਨਿਸਚਤ ਕਰਨ ਲਈ ਕਿ ਫਾਸਟੈਗ ਨੂੰ ਆਸਾਨੀ ਨਾਲ ਰਿਚਾਰਜ ਕਰਵਾਇਆ ਜਾ ਸਕੇ ਅਤੇ ਲੋਕਾਂ ਨੂੰ ਦੂਜੀ ਵਾਰ ਟੋਲ ਦੇ ਪੈਸੇ ਰਿਚਾਰਜ ਜਾਂ ਜਮ੍ਹਾ ਕਰਾਉਣ ਵਿਚ ਪਰੇਸ਼ਾਨੀ ਨਾ ਹੋਵੇ। 

ਅਧਿਕਾਰੀਆਂ ਨੇ ਦੱਸਿਆ ਕਿ  ਇਹ ਵੀ ਸਾਡੇ ਧਿਆਨ ਵਿਚ ਆਇਆ ਹੈ ਕਿ ਕਾਰਾਂ ਲਈ ਜਾਰੀ ਕੀਤੇ ਗਏ ਫਾਸਟੈਗਾਂ ਦੀ ਵਰਤੋਂ ਟਰੱਕਾਂ 'ਤੇ ਕੀਤੀ ਜਾ ਰਹੀ ਹੈ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ। ਖੇਤਰੀ ਦਫ਼ਤਰ ਦੇ ਐਨਐਚਏਆਈ ਦੇ ਡੀਜੀਐਮ ਮਨੋਜ ਸਕਸੈਨਾ ਨੇ ਕਿਹਾ ਕਿ ਅਸੀ ਡਿਫਾਲਟਰਾਂ ਵਿਰੁੱਧ ਸਖ਼ਤ ਕਦਮ ਚੁੱਕ ਰਹੇ ਹਾਂ।

ਸੂਤਰਾਂ ਅਨੁਸਾਰ ਪੂਰੇ ਦੇਸ਼ ਦੇ ਪੱਧਰ 'ਤੇ ਫਾਸਟੈਗ ਰਾਹੀਂ ਟੋਲ ਟੈਕਸ ਇਕਠਾ ਕਰਨਾ ਇਕੋ ਜਿਹਾ ਹੈ ਹੁਣ ਤੱਕ ਲਗਭਗ 11 ਮਿਲੀਅਨ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰ ਨੂੰ ਉਮੀਦ ਹੈ ਕਿ ਜਨਵਰੀ ਦੇ ਅੱਧ ਤੱਕ ਫਾਸਟੈਗ ਕੁੱਲ ਲੈਣ-ਦੇਣ ਦਾ 75-80ਫੀਸਦੀ ਬਣ ਜਾਵੇਗਾ।