ਸ਼ੇਅਰ ਬਾਜ਼ਾਰ ਪਹਿਲੀ ਵਾਰ 52,000 ਅੰਕ ਤੋਂ ਉੱਪਰ, ਨਿਫ਼ਟੀ ਵੀ ਰਿਕਾਰਡ ਉਚਾਈ ’ਤੇ ਪੁੱਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਫ਼ਟੀ 151.40 ਅੰਕ ਭਾਵ 1.0 ਫ਼ੀ ਸਦੀ ਦੇ ਵਾਧੇ ਨਾਲ 15,314.70 ਅੰਕ ਦੀ ਰਿਕਾਰਡ ਉਚਾਈ ’ਤੇ ਬੰਦ ਹੋਇਆ 

Stock market

ਮੁੰਬਈ : ਆਲਮੀ ਬਾਜ਼ਾਰਾਂ ਵਿਚ ਤੇਜੀ ਵਿਚਾਲੇ ਵਿੱਤੀ ਕੰਪਲੀਆਂ ਦੇ ਸ਼ੇਅਰਾਂ ਦੀ ਖ਼ਰੀਦ ਨਾਲ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਪਹਿਲੀ ਵਾਰ 52,000 ਅੰਕ ਤੋਂ ਉੱਪਰ ਬੰਦ ਹੋਇਆ। 30 ਸ਼ੇਅਰਾਂ ’ਤੇ ਆਧਾਰਤ ਬੀਸੀਆਈ ਸੈਂਸੈਕਸ 609.83 ਅੰਕ ਭਾਵ 1.18 ਫ਼ੀ ਸਦੀ ਦੀ ਛਲਾਂਗ ਨਾਲ 52,154.13 ਅੰਕ ’ਤੇ ਬੰਦ ਹੋਇਆ। ਕਾਬੋਬਾਰ ਦੌਰਾਨ ਇਹ ਇਕ ਸਮੇਂ 52,235.97 ਦੇ ਰਿਕਾਰਡ ਪੱਧਰ ਤਕ ਚਲਾ ਗਿਆ ਸੀ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਅਕਸਚੇਂਜ ਦਾ ਨਿਫ਼ਟੀ 151.40 ਅੰਕ ਭਾਵ 1.0 ਫ਼ੀ ਸਦੀ ਦੇ ਵਾਧੇ ਨਾਲ 15,314.70 ਅੰਕ ਦੀ ਰਿਕਾਰਡ ਉਚਾਈ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਐਕਸਿਸ ਬੈਂਕ ਰਿਹਾ। ਇਸ ਵਿਚ ਕਰੀਬ 6 ਫ਼ੀ ਸਦੀ ਦੀ ਤੇਜ਼ੀ ਆਈ।

ਇਸ ਤੋਂ ਇਲਾਵਾ ਆਈਸੀਆਈਸੀਆਈ ਬੈਂਕ, ਬਜਾਰ ਫ਼ਾਈਨਾਂਸ, ਐਸਬੀਆਈ, ਇੰਡਸਇੰਡ ਬੈਂਕ, ਐਚਡੀਐਫ਼ਸੀ ਅਤੇ ਕੋਟਕ ਬੈਂਕ ਵਿਚ ਵੀ ਤੇਜ਼ੀ ਰਹੀ। ਦੂਜੇ ਪਾਸੇ ਜਿਨ੍ਹਾਂ ਸ਼ੇਅਰਾਂ ਵਿਚ ਗਰਾਵਟ ਦਰਜ ਕੀਤੀ ਗਈ ਉਨ੍ਹਾਂ ਵਿਚ ਡਾ. ਰੈਡੀਜ਼, ਟੀਸੀਐਸ, ਟੇਕ ਮਹਿੰਦਰਾ, ਐਚਯੂਐਲ ਅਤੇ ਏਸ਼ੀਅਨ ਪੇਂਟਸ ਸ਼ਾਮਲ ਹਨ।

 ਆਨੰਦ ਰਾਠੀ ਦੇ ਇਕਵਿਟੀ ਸੋਧ ਪ੍ਰਮੁਖ ਨਰਿੰਦਰ ਸੋਲੰਕੀ ਨੇ ਕਿਹਾ,‘‘ਏਸ਼ੀਆ ਦੇ ਹੋਰ ਬਾਜ਼ਾਰਾਂ ਖ਼ਾਸਕਰ ਜਪਾਨ ਵਿਚ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ ’ਤੇ ਪਿਆ। ਜਪਾਨ ਦੇ ਅਰਥਚਾਰੇ ਵਿਚ ਪਿਛਲੇ ਸਾਲ ਅਕਤੂਬਰ-ਦਸੰਬਰ ਵਿਚ ਸਾਲਾਨਾ ਆਧਾਰ ’ਤੇ 12.7 ਫ਼ੀ ਸਦੀ ਦੇ ਵਾਧੇ ਦੀ ਖ਼ਬਰ ਨਾਲ ਨਿੱਕੀ 225 ਪਹਿਲੀ ਵਾਰ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਵਿਚ 30,000 ਅੰਕ ਨੂੰ ਪਾਰ ਕਰ ਗਿਆ ਹੈ।’’