ਸ਼ੇਅਰ ਬਾਜ਼ਾਰ ਵਿਚ 746 ਅੰਕ ਦੀ ਵੱਡੀ ਗਿਰਾਵਟ, ਨਿਫ਼ਟੀ 14,375 ਅੰਕ ਤੋਂ ਹੇਠਾਂ ਆਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਅਰ ਬਾਜ਼ਾਰ ਵਿਚ ਆਈ 746 ਅੰਕ ਦੀ ਵੱਡੀ ਗਿਰਾਵਟ

Stock market

ਮੁੰਬਈ : ਆਲਮੀ ਬਾਜ਼ਾਰ ਦੇ ਕਮਜ਼ੋਰ ਰੁਖ਼ ਵਿਚਾਲੇ ਰਿਲਾਇੰਸ ਇੰਡਸਟਰੀਜ਼, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐਫ਼. ਸੀ. ਬੈਂਕ ਅਤੇ ਐੱਚ. ਡੀ. ਅੇਫ਼. ਸੀ. ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਨੁਕਸਾਨ ਨਾਲ ਸ਼ੁਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ 746 ਅੰਕ ਦੀ ਵੱਡੀ ਗਿਰਾਵਟ ਆਈ। 

ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 746.22 ਅੰਕ ਜਾਂ 1.50 ਫ਼ੀ ਸਦੀ ਦੇ ਨੁਕਸਾਨ ਨਾਲ 48,878.54 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 218.45 ਅੰਕ ਜਾਂ 1.15 ਫ਼ੀ ਸਦੀ ਦੇ ਨੁਕਸਾਨ ਨਾਲ 14,371.90 ਅੰਕ ’ਤੇ ਬੰਦ ਹੋਇਆ।

ਸ਼ੇਅਰ ਬਾਜ਼ਾਰ ਦੀਆਂ ਕੰਪਨੀਆਂ ਵਿਚ ਐਕਸਿਸ ਬੈਂਕ ਦਾ ਸ਼ੇਅਰ ਸੱਭ ਤੋਂ ਜ਼ਿਆਦਾ 4 ਫ਼ੀ ਸਦੀ ਤੋਂ ਜ਼ਿਆਦਾ ਟੁਟਿਆ। ਏਸ਼ੀਅਨ ਪੇਂਟਸ, ਐਸਬੀਆਈ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਬਜਾਜ ਫ਼ਾਈਨਾਂਸ, ਐਚਡੀਐਫ਼ਸੀ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ਵਿਚ ਵੀ ਭਾਰੀ ਗਿਰਾਵਟ ਦਰਜ ਹੋਈ। 

ਉਥੇ ਹੀ ਦੂਜੇ ਪਾਸੇ ਬਜਾਜ ਆਟੋ, ਹਿੰਦੂਸਤਾਨ ਸੂਨੀਲੀਵਰ, ਅਲਟ੍ਰਾਟੈਕ ਸਮਿੰਟ, ਟੀਸੀਐਸ, ਬਜਾਜ ਫ਼ਿਨਸਰਵੇ ਅਤੇ ਇਨਫ਼ੋਸਿਸ ਦੇ ਸ਼ੇਅਰ ਲਾਭ ਵਿਚ ਰਹੇ। ਏਸ਼ੀਆਈ ਬਾਜਾਰਾਂ ਵਿਚ ਹਾਂਗਕਾਂਗ ਦਾ ਹੈਂਗ ਸੈਂਗ 1.60 ਫ਼ੀ ਸਦੀ, ਦਖਣੀ ਕੋਰੀਆ ਦਾ ਕੋਸਪੀ 0.4 ਫ਼ੀ ਸਦੀ, ਜਾਪਾਨ ਦਾ ਨਿੱਕੀ 0.44 ਫ਼ੀ ਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.40 ਫ਼ੀ ਦੀ ਗਿਰਾਵਟ ਆਈ।