617 ਅੰਕ ਨਾਲ ਸ਼ੇਅਰ ਬਾਜ਼ਾਰ ਨਵੀਂ ਉਚਾਈ ਉਤੇ, 51,000 ਅੰਕ ਤੋਂ ਉਪਰ ਹੋਇਆ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਲਾਭ ਵਿਚ ਮਹਿੰਦਰਾ ਐਂਡ ਮਹਿੰਦਰਾ ਰਹੀ

stock market

ਮੰਬਈ : ਸ਼ੇਅਰ ਬਾਜ਼ਾਰਾਂ ਵਿਚ ਛੇਵੇਂ ਕਾਰੋਬਾਰੀ ਸਤਰਾਂ ਵਿਚ ਵੀ ਤੇਜ਼ੀ ਜਾਰੀ ਰਹੀ ਅਤੇ ਸ਼ੇਅਰ ਬਾਜ਼ਾਰ ਸੋਮਵਾਰ ਨੂੰ 617 ਅੰਕ ਦੀ ਛਲਾਂਗ ਲਗਾ ਕੇ 51,000 ਅੰਕ ਤੋਂ ਉਪਰ ਬੰਦ ਹੋਇਆ। ਆਲਮੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਵਿਚਾਲੇ ਇਨਫ਼ੋਸਿਸ, ਆਈਸੀਆਈਸੀਆਈ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿਚ ਮਜ਼ਬੂਤੀ ਨਾਲ ਬਾਜ਼ਾਰ ਵਿਚ ਤੇਜ਼ੀ ਨੂੰ ਬਲ ਮਿਲਿਆ। 

30 ਸ਼ੇਅਰਾਂ ’ਤੇ ਆਧਾਰਤ ਬੀਐਸਈ ਸੈਂਸੈਕਸ 617.14 ਅੰਕ ਭਾਵ 1.22 ਫ਼ੀ ਸਦੀ ਮਜ਼ਬੂਤ ਹੋ ਕੇ ਰਿਕਾਰਡ 51,348.77 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 51,523.38 ਅੰਕ ਤਕ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 191.55 ਅੰਕ ਭਾਵ 1.28 ਫ਼ੀ ਸਦੀ ਉਛਲ ਕੇ 15,115.80 ਅੰਕ ਦੇ ਸਿਖਰਲੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 15,159.90 ਅੰਕ ’ਤੇ ਚਲਾ ਗਿਆ ਸੀ। 

ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਲਾਭ ਵਿਚ ਮਹਿੰਦਰਾ ਐਂਡ ਮਹਿੰਦਰਾ ਰਹੀ। ਇਸ ਵਿਚ ਕਰੀਬ 7 ਫ਼ੀ ਸਦੀ ਦੀ ਤੇਜ਼ੀ ਆਈ। ਇਸ ਤੋਂ ਇਲਾਵਾ ਬਜਾਜ ਫ਼ਿਨਸਰਵੇ, ਭਾਰਤੀ ਏਅਰਟੈਲ, ਪਾਵਰਗਿ੍ਰਡ, ਇਨਫ਼ੋਸਿਸ ਅਤੇ ਆਈਸੀਆਈਸੀਆਈ ਬੈਂਕ ਵਿਚ ਵੀ ਚੰਗੀ ਤੇਜ਼ੀ ਰਹੀ।

ਦੂਜੇ ਪਾਸੇ ਜਿਨ੍ਹਾਂ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ, ਉਨ੍ਹਾਂ ਵਿਚ ਐਚਯੂਐਲ, ਕੋਟਕ ਬੈਂਕ, ਬਜਰਜ਼ ਫ਼ਾਈਨੈਂਸ, ਇਨਫ਼ੋਸਿਸ ਅਤੇ ਆਈਟੀਸੀ ਸ਼ਾਮਲ ਹਨ। ਰਿਲਾਇੰਸ ਸਕਿਊਰਟੀ ਦੇ ਰਣਨੀਤੀ ਮਾਮਲਿਆਂ ਦੇ ਪ੍ਰਮੁਖ ਵਿਨੋਦ ਮੋਦੀ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ’ਤੇ ਤੇਜੜੀੲੈ ਹਾਵੀ ਹਨ ਅਤੇ ਸੂਚਕ ਅੰਕ ਲਗਾਤਾਰ ਛੇਵੇਂ ਦਿਨ ਤੇਜ਼ ਰਿਹਾ।