ਲੋਕ ਸਭਾ ‘ਚ ਗਰਜੇ ਗੁਰਜੀਤ ਔਜਲਾ, ਰੇਲ ਮੰਤਰੀ ਪਿਊਸ਼ ਗੋਇਲ ਦੀ ਕੀਤੀ ਝਾੜ-ਝੰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਕਾਂਗਰਸ ਦੇ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਥੇ ਬੈਠੇ ਸਾਰੇ...

Gurjeet Aujla

ਨਵੀਂ ਦਿੱਲੀ: ਲੋਕ ਸਭਾ ਵਿਚ ਕਾਂਗਰਸ ਦੇ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਥੇ ਬੈਠੇ ਸਾਰੇ ਮੰਤਰੀਆਂ ਦਾ ਧਿਆਨ ਅਸੀਂ ਕੁਝ ਮੁਸ਼ਕਿਲਾਂ ਵੱਲ ਦਿਵਾਉਣ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਲੋਕਾਂ ਨੂੰ ਰੇਲਵੇ ਤੋਂ ਉਮੀਦ ਸੀ ਕਿਉਂਕਿ ਸਾਡੇ ਦੇਸ਼ ਵਿਚ ਕੁਝ ਸੂਬੇ ਅਜਿਹੇ ਹਨ ਜਿਹੜੇ ਬਹੁਤ ਜ਼ਿਆਦਾ ਗਰੀਬ ਹਨ ਤੇ ਉਨ੍ਹਾਂ ਨੂੰ ਕੰਮਕਾਰ ਲਈ ਦੂਜਿਆਂ ਸੂਬਿਆਂ ਵਿਚ ਕੰਮ ਕਰਨ ਲਈ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਆਈ ਤੇ ਦੇਸ਼ ਵਿਚ ਇਕਦਮ ਲਾਕਡਾਉਨ ਹੋ ਗਿਆ ਜਿਸਤੋਂ ਬਾਅਦ ਪ੍ਰਵਾਸੀ ਮਜਦੂਰਾਂ ਦੇ ਜਾਣ-ਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜੇ ਪ੍ਰਵਾਸੀ ਮਜਦੂਰਾਂ ਨੂੰ ਘਰ ਛੱਡਣ ਲਈ ਰੇਲਵੇ ਮਨੀਸਟਰੀ ਵੱਲੋਂ ਉਨ੍ਹਾਂ ਤੋਂ ਕਿਰਾਇਆ ਲੈ ਕੇ ਘਰ ਤੱਕ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਕੋਰੋਨਾ ਕਾਲ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਅਪਣੇ ਖਰਚੇ ‘ਤੇ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਔਜਲਾ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਚੰਗੇ ਕੰਮ ਕਰ ਰਹੀ ਤਾਂ ਅਸੀਂ ਉਨ੍ਹਾਂ ਨੂੰ ਚੰਗਾ ਕਹਾਂਗੇ ਪਰ ਸਰਕਾਰ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪਿਛਲੀ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ, ਇਸ ਉਤੇ ਜਰੂਰ ਧਿਆਨ ਦਿੱਤਾ ਜਾਵੇ।

ਪੰਜਾਬ ਦੇ ਵਿਚ ਕਿਸਾਨੀ ਸੰਘਰਸ਼ ਦੌਰਾਨ ਮੀਟਿੰਗਾਂ ਵਿਚ ਪੀਊਸ਼ ਗੋਇਲ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਅਨਾਜ ਰੇਲਾਂ ਰਾਹੀਂ ਬਾਹਰੇ ਰਾਜਾਂ ਨੂੰ ਜਾਂਦਾ ਤੇ ਖਾਦ ਅਤੇ ਹੋਰ ਪਦਾਰਥ ਰੇਲਾਂ ਰਾਹੀਂ ਪੰਜਾਬ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਨੂੰ ਰੇਲਵੇ ਟਰੈਕ ਲਈ 117 ਕਿਲੋਮੀਟਰ ਲੈ ਦਿਉ ਜਿਸ ਵਿਚ ਪੰਜਾਬ ਵਿਚਲੀਆਂ ਰੇਲਾਂ ਬੇਰੋਕ-ਟੋਕ ਅੱਗੇ ਵਧ ਸਕਣ, ਬਟਾਲਾ ਤੋਂ ਕਾਦੀਆਂ, ਕਾਦੀਆਂ ਤੋਂ ਟਾਂਡਾ ਉੜਮੁੜ ਲਗਪਗ 30 ਕਿਲੋਮੀਟਰ ਪੈਂਦਾ ਹੈ, ਗੜਸ਼ੰਕਰ ਤੋਂ ਜੈਜੋਂ 10 ਕਿਲੋਮੀਟਰ ਪੈਂਦਾ ਹੈ।

ਚੰਡੀਗੜ੍ਹ ਤੋਂ ਰਾਜਪੁਰਾ ਵਾਇਆ ਮੋਹਾਲੀ ਲਗਪਗ 12 ਕਿਲੋਮੀਟਰ ਪੈਂਦਾ ਹੈ, ਫਿਲੌਰ ਤੋਂ ਰਾਹੋਂ ਲਗਪਗ 20 ਕਿਲੋਮੀਟਰ ਪੈਂਦਾ ਹੈ, ਮੌੜ ਮੰਡੀ ਤਲਵੰਡੀ ਸਾਬੋ 30 ਕਿਲੋਮੀਟਰ ਪੈਂਦਾ ਹੈ, ਅੰਮ੍ਰਿਤਸਰ ਤੋਂ ਪਠਾਨਕੋਟ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੁਲਤਾਨਪੁਰ ਲੋਧੀ ਨੂੰ ਗੋਇੰਦਵਾਲ ਸਾਹਿਬ ਨਾਲ ਜੋੜ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ਬਹੁਤ ਵੱਡਾ ਉਪਕਾਰ ਹੋਵੇਗਾ ਕਿਉਂਕਿ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਹੈ ਤੇ ਹੁਣ 400 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਮਨਾਉਣ ਜਾ ਰਹੇ ਹਾ।

ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਅੰਤਰਰਾਸ਼ਟਰੀ ਪੱਧਰ ਦਾ ਹੋਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤਸਰ ਆਉਣ ਵਾਲੇ ਸਮੇਂ ਵਿਚ ਸੈਂਟਰ ਹੱਬ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁਲੇਟ ਟਰੇਨ ਦੇ ਪਰਪੋਜਲ ਨੂੰ ਗਰਾਉਂਡ ਉਤੇ ਲਿਆ ਕੇ ਪੂਰਾ ਕੀਤਾ ਜਾਵੇ ਅਤੇ ਦਿੱਲੀ ਤੋਂ ਇੱਥੇ ਅੰਮ੍ਰਿਤਸਰ ਵਿਚ ਬੁਲੇਟ ਟ੍ਰੇਨ ਚਲਾਈ ਜਾਵੇ।