‘ਚਮਚਾ ਯੁੱਗ’ ਵਿਚ ਅੰਬੇਡਕਰ ਦੇ ਮਿਸ਼ਨ ’ਤੇ ਡਟੇ ਰਹਿਣਾ ਬਹੁਤ ਵੱਡੀ ਗੱਲ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਨੇ ਕਿਹਾ ਕਿ ਕਾਂਸ਼ੀ ਰਾਮ ਨੇ ਅੰਬੇਡਕਰ ਦੇ ਆਤਮ ਸਨਮਾਨ ਦੀ ਮਾਨਵਤਾ ਪੱਖੀ ਮੁਹਿੰਮ ਨੂੰ ਜਿਊਂਦਾ ਕਰਨ ਲਈ ਸਾਰੀ ਉਮਰ ਸੰਘਰਸ਼ ਕੀਤਾ ਅਤੇ ਕੁਰਬਾਨੀਆਂ ਕੀਤੀਆਂ

Mayawati

ਲਖਨਊ:  ਬਹੁਜਨ ਸਮਾਜ ਪਾਰਟੀ ਦੇ ਸੁਪ੍ਰੀਮੋ ਮਾਇਆਵਤੀ ਨੇ ਕਿਹਾ ਕਿ ਮੌਜੂਦਾ ‘ਚਮਚਾ ਯੁਗ’ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਉੱਤੇ ਡਟੇ ਰਹਿਣਾ ਬਹੁਤ ਵੱਡੀ ਗੱਲ ਹੈ ਪਰ ਬਸਪਾ ਆਪਣੇ ਅੰਦੋਲਨ ਦੇ ਦਮ ’ਤੇ ਇਸ ਮੁਹਿੰਮ ਨੂੰ ਅੱਗੇ ਵਧਾ ਰਹੀ ਹੈ। ਮਾਇਆਵਤੀ ਨੇ ਬਸਪਾ ਸੰਸਥਾਪਕ ਕਾਂਸ਼ੀ ਰਾਮ ਨੂੰ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ।

ਉਹਨਾਂ ਨੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ ਕਰੋੜਾਂ ਦਲਿਤਾਂ, ਆਦਿਵਾਸੀਆਂ, ਪਿਛੜੇ ਵਰਗ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ ਨੂੰ ਲਾਚਾਰ ਭਰੀ ਜ਼ਿੰਦਗੀ ਵਿਚੋਂ ਕੱਢ ਕੇ ਅਪਣੇ ਪੈਰਾਂ ਉੱਤੇ ਖੜ੍ਹਾ ਕਰਨਾ, ਬਸਪਾ ਦੇ ਦ੍ਰਿੜ ਇਰਾਦਿਆਂ ਦੇ ਨਾਲ ਲਗਾਤਾਰ ਡਟ ਕੇ ਸੰਘਰਸ਼ ਕਰਨਾ ਹੀ ਕਾਂਸ਼ੀ ਰਾਮ ਜੀ ਨੂੰ ਸੱਚੀ ਸ਼ਰਧਾਂਜਲੀ ਹੈ।

Dr. BheemRao Ambedkar

ਮਾਇਆਵਤੀ ਨੇ ਕਿਹਾ, “ਅਸਲ ਵਿੱਚ ਵਰਤਮਾਨ ਦੇ ਚੱਲ ਰਹੇ ਚਮਚਾ ਯੁੱਗ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਮਿਸ਼ਨ ਵਿਚ ਆਪਣੇ ਖੂਨ ਪਸੀਨੇ ਤੋਂ ਇਕੱਠੇ ਕੀਤੇ ਧੰਨ ਦੇ ਬਲ ’ਤੇ ਡਟੇ ਰਹਿਣਾ ਕੋਈ ਮਾਮੂਲੀ ਗੱਲ ਨਹੀਂ ਹੈ, ਜਦਕਿ ਇਹ ਇਕ ਬਹੁਤ ਵੱਡੀ ਗੱਲ ਹੈ, ਜੋ ਕਿ ਬਹੁਜਨ ਸਮਾਜ ਦੇ ਅੰਦੋਲਨ ਦੀ ਦੇਣ ਹੈ ਅਤੇ ਇਸ ਦੇ ਨਾਲ ਹੀ ਬਸਪਾ ਨੇ ਖਾਸਕਰ ਯੂਪੀ ਵਿਚ ਕਈ ਇਤਿਹਸਿਕ ਸਫਲਤਾਵਾਂ ਹਾਸਲ ਕੀਤੀਆਂ ਹਨ। ਅੱਗੇ ਵੀ ਅਸੀਂ ਹਰ ਮੁਸ਼ਕਿਲ ਸਥਿਤੀ ਵਿਚ ਆਪਣੇ ਅਸੂਲਾਂ ਦੇ ਨਾਲ ਸੰਘਰਸ਼ ਵਿਚ ਲਗਾਤਾਰ ਡਟੇ ਰਹਿਣਾ ਹੈ। 

Mayawati

ਉਹਨਾਂ ਕਿਹਾ ਕਿ ਕਾਂਸ਼ੀ ਰਾਮ ਨੇ ਅੰਬੇਡਕਰ ਦੇ ਆਤਮ ਸਨਮਾਨ ਦੀ ਮਾਨਵਤਾ ਪੱਖੀ ਮੁਹਿੰਮ ਨੂੰ ਜਿਊਂਦਾ ਕਰਨ ਲਈ ਸਾਰੀ ਉਮਰ ਸੰਘਰਸ਼ ਕੀਤਾ ਅਤੇ ਅਨੇਕਾਂ ਕੁਰਬਾਨੀਆਂ ਕੀਤੀਆਂ। ਉਹਨਾਂ ਕਿਹਾ ਕਿ ਇਸ ਦੇ ਬਲ 'ਤੇ ਹੀ ਬਸਪਾ ਨੇ ਵੱਡੀ ਕਾਮਯਾਬੀ ਹਾਸਲ ਕਰਕੇ ਦੇਸ਼ ਦੀ ਰਾਜਨੀਤੀ ਨੂੰ ਨਵਾਂ ਮੋੜ ਦਿੱਤਾ ਹੈ।