ਉਡਾਣ ਦੌਰਾਨ ਮਹਿਲਾ ਯਾਤਰੀਆਂ ਨਾਲ ਬਦਸਲੂਕੀ ਦਾ ਮਾਮਲਾ: ਸਵਾਤੀ ਮਾਲੀਵਾਲ ਨੇ DGCA ਨੂੰ ਲਿਖਿਆ ਪੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਮਹਿਲਾ ਕਮਿਸ਼ਨ ਨੇ ਹਾਲ ਹੀ ਦੇ ਦਿਨਾਂ ਵਿਚ ਫਲਾਈਟਾਂ ਵਿਚ ਵਾਪਰੀਆਂ ਘਟਨਾਵਾਂ ਦਾ ਲਿਆ ਨੋਟਿਸ

Swati Maliwal

 

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਦੇ ਡੀਜੀ ਵਿਕਰਮ ਦੇਵ ਦੱਤ ਨੂੰ ਪੱਤਰ ਲਿਖ ਕੇ ਉਡਾਣਾਂ ਵਿਚ ਮਹਿਲਾ ਯਾਤਰੀਆਂ ਦੇ ਨਾਲ ਜਿਨਸੀ ਸ਼ੋਸ਼ਣ ਅਤੇ ਗਲਤ ਵਿਵਹਾਰ ਨੂੰ ਰੋਕਣ ਲਈ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਹਾਲ ਹੀ ਦੇ ਦਿਨਾਂ ਵਿਚ ਫਲਾਈਟਾਂ ਵਿਚ ਵਾਪਰੀਆਂ ਘਟਨਾਵਾਂ, ਖਾਸ ਕਰਕੇ ਸ਼ਰਾਬੀ ਪੁਰਸ਼ ਯਾਤਰੀਆਂ ਵੱਲੋਂ ਮਹਿਲਾ ਯਾਤਰੀਆਂ 'ਤੇ ਪਿਸ਼ਾਬ ਕਰਨ ਦੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਰੇਗਿਸਤਾਨੀ ਇਲਾਕੇ ਵਿੱਚ ਵੱਸਿਆ ਅਨੋਖਾ ਸ਼ਹਿਰ, ਜ਼ਮੀਨ ਹੇਠਾਂ ਰਹਿੰਦੇ ਹਨ ਲੋਕ

ਡੀਜੀਸੀਏ ਨੂੰ ਲਿਖੇ ਇਕ ਪੱਤਰ ਵਿਚ ਮੁਖੀ ਸਵਾਤੀ ਮਾਲੀਵਾਲ ਨੇ ਹਵਾਈ ਅੱਡਿਆਂ ਅਤੇ ਉਡਾਣਾਂ ਵਿਚ ਯਾਤਰੀਆਂ ਦੇ ਗਲਤ ਵਿਵਹਾਰ ਨਾਲ ਸਖ਼ਤੀ ਅਤੇ ਤੇਜ਼ੀ ਨਾਲ ਨਜਿੱਠਣ ਲਈ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕਰਨ ਲਈ ਕਿਹਾ ਹੈ। DCW ਦੇ ਪੱਤਰ ਵਿਚ ਕਿਹਾ ਗਿਆ ਹੈ ਕਿ "ਕਮਿਸ਼ਨ ਨੇ ਸੋਧਾਂ 'ਤੇ ਵਿਸਤ੍ਰਿਤ ਸਿਫ਼ਾਰਸ਼ਾਂ ਦਾ ਖਰੜਾ ਤਿਆਰ ਕੀਤਾ ਹੈ ਜੋ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਡਾਣਾਂ ਅਤੇ ਹਵਾਈ ਅੱਡਿਆਂ 'ਤੇ ਜਿਨਸੀ ਸ਼ੋਸ਼ਣ ਅਤੇ ਗਲਤ ਵਿਵਹਾਰ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ।"

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਕੁਲਦੀਪ ਵੈਦ ਨੂੰ 20 ਮਾਰਚ ਨੂੰ ਕੀਤਾ ਤਲਬ, ਰੈਸਟੋਰੈਂਟ ਉਸਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ

ਡੀਸੀਡਬਲਿਊ ਮੁਖੀ ਨੇ ਇਸ 'ਤੇ ਵਿਚਾਰ ਕਰਨ ਅਤੇ 30 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਦੇਣ ਦੀ ਅਪੀਲ ਕੀਤੀ ਹੈ।  ਡੀਸੀਡਬਲਯੂ ਦੀ ਮੁਖੀ ਸਵਾਤੀ ਮਾਲੀਵਾਲ ਨੇ ਦੋ ਉਡਾਣਾਂ ਵਿਚ ਯਾਤਰੀਆਂ ਵਲੋਂ ਛੇੜਛਾੜ ਅਤੇ ਦੁਰਵਿਵਹਾਰ ਦੀਆਂ ਦੋ ਘਟਨਾਵਾਂ ਦਾ ਹਵਾਲਾ ਦਿੱਤਾ। ਇਕ 26 ਨਵੰਬਰ 2022 ਨੂੰ ਵਾਪਰੀ ਸੀ, ਜਿਸ ਵਿਚ ਇਕ ਵਿਅਕਤੀ ਨੇ ਨਿਊਯਾਰਕ ਤੋਂ ਨਵੀਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿਚ ਇਕ 70 ਸਾਲਾ ਔਰਤ 'ਤੇ ਕਥਿਤ ਤੌਰ 'ਤੇ ਪਿਸ਼ਾਬ ਕੀਤਾ ਅਤੇ ਇਕ ਹੋਰ 6 ਦਸੰਬਰ 2022 ਨੂੰ ਵਾਪਰੀ ਜਿਸ ਵਿਚ ਇਕ ਆਦਮੀ ਨੇ ਪੈਰਿਸ ਤੋਂ ਨਵੀਂ ਦਿੱਲੀ ਲਈ ਏਅਰ ਇੰਡੀਆ ਦੀ ਉਡਾਣ ਵਿਚ ਆਪਣੀ ਸਾਥੀ ਮਹਿਲਾ ਯਾਤਰੀ ਦੀ ਸੀਟ 'ਤੇ ਪਿਸ਼ਾਬ ਕਰ ਦਿੱਤਾ।

ਇਹ ਵੀ ਪੜ੍ਹੋ: ਅਵਾਰਾ ਪਸ਼ੂਆਂ ਕਾਰਨ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ 

ਦੋਵਾਂ ਮਾਮਲਿਆਂ ਵਿਚ ਇਹ ਦੱਸਿਆ ਗਿਆ ਹੈ ਕਿ ਦੋਵੇਂ ਵਿਅਕਤੀ ਬਹੁਤ ਜ਼ਿਆਦਾ ਨਸ਼ੇ ਦੀ ਹਾਲਤ ਵਿਚ ਸਨ ਅਤੇ ਏਅਰਲਾਈਨ ਡੀਜੀਸੀਏ ਨੂੰ ਘਟਨਾਵਾਂ ਦੀ ਰਿਪੋਰਟ ਕਰਨ ਵਿਚ ਅਸਫਲ ਰਹੀ ਸੀ। ਕਮਿਸ਼ਨ ਨੇ ਇਹਨਾਂ ਘਟਨਾਵਾਂ ਦਾ ਨੋਟਿਸ ਲਿਆ ਅਤੇ ਡੀਜੀਸੀਏ ਨੂੰ ਨੋਟਿਸ ਜਾਰੀ ਕਰਕੇ ਉਪਰੋਕਤ ਘਟਨਾਵਾਂ ਵਿਚ ਉਹਨਾਂ ਵੱਲੋਂ ਕੀਤੀ ਗਈ ਕਾਰਵਾਈ ਦੇ ਵੇਰਵੇ ਅਤੇ ਨਾਲ ਹੀ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਏਅਰਲਾਈਨਜ਼ ਨੂੰ ਸੰਸਥਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਵੇਰਵਾ ਮੰਗਿਆ ਹੈ। ਸਿਫਾਰਿਸ਼ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਏਅਰਲਾਈਨਜ਼ ਨੂੰ ਆਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬਿਜ਼ਨਸ ਅਤੇ ਇਕਾਨਮੀ ਕਲਾਸ ਦੇ ਕਿਸੇ ਵਿਅਕਤੀ ਨੂੰ ਫਲਾਈਟ ਵਿਚ ਅਲਕੋਹਲ ਦੀ ਮਾਤਰਾ ਨੂੰ ਸੀਮਤ ਕਰਨ।