ਮੋਗਾ : ਦਿੱਲੀ ਏਅਰਪੋਰਟ ਤੋਂ ਆ ਰਹੇ NRI ਪਰਿਵਾਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਗਹਿਣੇ, ਨਕਦੀ ਤੇ ਮੋਬਾਇਲ ਫੋਨ ਲੁੱਟ ਕੇ ਹੋਏ ਫਰਾਰ
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੋਗਾ : ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਆਇਆ ਹੈ, ਜਿੱਥੇ ਦੇਰ ਰਾਤ ਇਕ ਐਨਆਰਆਈ ਪਰਿਵਾਰ ਕੈਨੇਡਾ ਤੋ ਆਇਆ ਸੀ। ਦਿੱਲੀ ਏਅਰਪੋਰਟ ਤੋਂ ਉਨ੍ਹਾਂ ਨੇ ਟੈਕਸੀ ਬੁਕ ਕੀਤੀ ਤੇ ਪੰਜਾਬ ਲਈ ਰਵਾਨਾ ਹੋ ਗਏ। ਜਦੋਂ ਉਹ ਪਿੰਡ ਬੱਧਨੀ ਕਲਾਂ ਵਿਖੇ ਪਹੁੰਚੇ ਤਾਂ 8 ਲੁਟੇਰਿਆਂ ਨੇ ਸਾਜਿਸ਼ ਤਹਿਤ ਸੜਕ ਉੱਤੇ ਪੱਥਰ ਰੱਖ ਕੇ ਇਨੋਵਾ ਗੱਡੀ ’ਚ ਸਵਾਰ ਐਨਆਰਆਈ ਪਰਿਵਾਰ ਨੂੰ ਰੋਕ ਲਿਆ। ਇਸ ਤੋਂ ਬਾਅਦ ਪਿੱਛਾ ਕਰ ਰਹੇ ਲੁਟੇਰਿਆਂ ਨੇ ਇਨੋਵਾ ਗੱਡੀ ਅੱਗੇ ਆਪਣੀ ਫਾਰਚੂਨਰ ਗੱਡੀ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!
ਲੁਟੇਰਿਆਂ ਨੇ ਟੈਕਸੀ ਡਰਾਇਵਰ ਤੇ ਐਨਆਰਆਈ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ ਤੇ ਉਸ ਕੋਲੋਂ ਮੋਬਾਇਲ ਫ਼ੋਨ, ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਦੇਰ ਰਾਤ 11.30 ਵਜੇ ਵਾਪਰੀ। ਪੀੜਤਾਂ ਨੇ ਪੁਲਿਸ ਕੋਲ ਇਸ ਸਬੰਧੀ ਮਾਮਲਾ ਦਰਜ ਕਰਵਾਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਨਾਕਾ ਤੋੜ ਕੇ ਸਰਪੰਚ ਹੋਇਆ ਫਰਾਰ, 4 ਸਾਥੀ ਪੁਲਿਸ ਨੇ ਪਿਸਟਲ ਤੇ ਜ਼ਿੰਦਾ ਰੌਂਦ ਸਮੇਤ ਕੀਤੇ ਕਾਬੂ