ਇਲਾਜ ਲਈ ਭਟਕਦਾ ਰਿਹਾ ਕੋਰੋਨਾ ਦਾ ਸ਼ੱਕੀ ਮਰੀਜ, ਸਕੂਟਰ ‘ਤੇ ਹੀ ਤੋੜਿਆ ਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇਕ ਸ਼ੱਕੀ ਮਰੀਜ ਇਲਾਜ ਲਈ ਭਟਕਦਾ ਰਿਹਾ ਪਰ ਉਸ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ

Photo

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇਕ ਸ਼ੱਕੀ ਮਰੀਜ ਇਲਾਜ ਲਈ ਭਟਕਦਾ ਰਿਹਾ ਪਰ ਉਸ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ ਤਾਂ ਉਸ ਦੀ ਸਕੂਟਰ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 

ਦਰਅਸਲ ਕੋਰੋਨਾ ਸੰਕਟ ਕਾਰਨ ਵੱਖ-ਵੱਖ ਹਸਪਤਾਲ ਵੱਖ-ਵੱਖ ਬਿਮਾਰੀਆਂ ਲਈ ਰੱਖੇ ਗਏ ਹਨ। ਇਸ ਦੌਰਾਨ ਮਰੀਜ ਨੂੰ ਲੈ ਕੇ ਪਰਿਵਾਰਕ ਮੈਂਬਰ ਕਈ ਹਸਪਤਾਲਾਂ ਦੇ ਚੱਕਰ ਲਗਾਉਂਦੇ ਰਹੇ ਪਰ ਕਿਸੇ ਵੀ ਥਾਂ ‘ਤੇ ਇਲਾਜ ਨਹੀਂ ਮਿਲਿਆ। ਅਖੀਰ ਵਿਚ ਮਰੀਜ ਨੇ ਅਪਣੇ ਪਰਿਵਾਰ ਸਾਹਮਣੇ ਸਕੂਟਰ ‘ਤੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੇ ਪੁੱਤਰ ਅਨੁਸਾਰ ਲੰਬੇ ਸਮੇਂ ਤੋਂ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰ ਰਹੇ 56 ਸਾਲ ਦੇ ਉਸ ਦੇ ਪਿਤਾ ਦੇ ਨੱਕ ਵਿਚ ਸੀਮੈਂਟ ਜਾਣ ਕਾਰਨ ਉਹਨਾਂ ਨੂੰ ਸਾਹ ਦੀ ਸਮੱਸਿਆ ਆ ਰਹੀ ਸੀ। ਮੰਗਲਵਾਰ ਨੂੰ ਉਹ ਅਪਣੇ ਪਿਤਾ ਨੂੰ ਇਲਾਜ ਲਈ ਲੈ ਕੇ ਕਈ ਹਸਪਤਾਲਾਂ ਵਿਚ ਗਏ ਪਰ ਇਲਾਜ ਨਹੀਂ ਮਿਲਿਆ ਤੇ ਉਹਨਾਂ ਦੀ ਮੌਤ ਹੋ ਗਈ।

ਕੋਰੋਨਾ ਦੇ ਸ਼ੱਕੀ ਮਰੀਜ ਪਾਂਡੂ ਰਾਓ ਇੰਦੌਰ ਦੇ ਰਹਿਣ ਵਾਲੇ ਸਨ। ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਖ਼ਰਾਬ ਸੀ। ਦੱਸ ਦਈਏ ਕਿ ਮੰਗਲਵਾਰ ਰਾਤ ਤੱਕ ਇੰਦੌਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 544 ਹੋ ਗਈ ਸੀ ਅਤੇ ਮ੍ਰਿਤਕਾਂ ਦੀ ਗਿਣਤੀ 37 ਹੋ ਗਈ ਸੀ। ਹੁਣ ਤੱਕ ਦੇਸ਼ ਵਿਚ 11 ਹਜ਼ਾਰ ਤੋਂ ਵੱਧ ਕੋਰੋਨਾ ਸਕਾਰਾਤਮਕ ਮਾਮਲੇ ਹਨ, ਜਦਕਿ 375 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।