ਦੋ ਸਾਲ ਪਹਿਲਾਂ IAS ਟਾਪਰ, ਹੁਣ ਜ਼ਿਲ੍ਹੇ ਵਿਚ ਕੋਰੋਨਾ ਨੂੰ ਹਰਾਇਆ, ਜਾਣੋ ਪੂਰੀ ਕਹਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦਾ ਭੀਲਵਾੜਾ ਸ਼ਹਿਰ ਪਿਛਲੇ ਇਕ ਮਹੀਨੇ ਤੋਂ ਚਰਚਾ ਵਿਚ ਰਿਹਾ ਹੈ।

Photo

ਨਵੀਂ ਦਿੱਲੀ: ਰਾਜਸਥਾਨ ਦਾ ਭੀਲਵਾੜਾ ਸ਼ਹਿਰ ਪਿਛਲੇ ਇਕ ਮਹੀਨੇ ਤੋਂ ਚਰਚਾ ਵਿਚ ਰਿਹਾ ਹੈ। ਅਚਾਨਕ ਮਾਰਚ ਵਿਚ ਸਾਰੇ ਦੇਸ਼ ਦੀ ਨਜ਼ਰ ਇਸ ਜ਼ਿਲ੍ਹੇ 'ਤੇ ਪੈ ਗਈ ਜਦੋਂ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ। ਅਚਾਨਕ ਇਹ ਜ਼ਿਲ੍ਹਾ ਰਾਜਸਥਾਨ ਵਿਚ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ।

ਪਰ ਜਿਸ ਫੁਰਤੀ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਚਾਅ ਦੇ ਉਪਾਅ ਕੀਤੇ, ਹੁਣ ਇਹ ਜ਼ਿਲ੍ਹਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਜਿਸ ਤਰ੍ਹਾਂ ਭੀਲਵਾੜਾ ਨੇ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਰੋਕਿਆ, ਹੁਣ ਇਹ ਭੀਲਵਾੜਾ ਮਾਡਲ ਵਜੋਂ ਜਾਣਿਆ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿਚ 26 ਸਾਲਾ ਆਈਏਐਸ ਅਧਿਕਾਰੀ ਟੀਨਾ ਦਾਬੀ ਦੀ ਭੂਮਿਕਾ ਬਹੁਤ ਅਹਿਮ ਹੈ।

ਟੀਨਾ ਦਾਬੀ ਨੇ ਕਿਹਾ ਕਿ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਉਹਨਾਂ ਨੇ ਪਹਿਲਾ ਕਦਮ ਆਈਸੋਲੇਸ਼ਨ ਦਾ ਚੁੱਕਿਆ ਸੀ। ਪੂਰੇ ਜ਼ਿਲ੍ਹੇ ਨੂੰ ਆਈਸੋਲੇਟ ਕਰਨ ਲਈ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਗਿਆ। ਟੀਨਾ ਦਾਬੀ 2018 ਤੋਂ ਭੀਲਵਾੜਾ ਵਿਚ ਸਬ ਡਵੀਜ਼ਨ ਕੁਲੈਕਟਰ ਵਜੋਂ ਤੈਨਾਤ ਹੈ।

ਟੀਨਾ ਨੇ ਦੱਸਿਆ ਕਿ ਬੰਦ ਦੇ ਫੈਸਲੇ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਸ਼ਹਿਰ ਵਿਚ ਸਾਰੇ ਕੰਮ ਬੰਦ ਕਰਨ, ਲੋਕਾਂ ਨੂੰ ਸਮਝਾਉਣ ਆਦਿ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ। ਇਕ ਦੋ ਦਿਨਾਂ ਵਿਚ ਹੀ ਪ੍ਰਸ਼ਾਸਨ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਯਕੀਨ ਦਿਵਾਉਣ ਵਿਚ ਸਫਲ ਹੋ ਗਿਆ। ਉਹਨਾਂ ਦੱਸਿਆ ਕਿ ਲੋਕ ਬਹੁਤ ਘਬਰਾ ਗਏ ਸਨ, ਉਹ ਉਹਨਾਂ ਨੂੰ ਫੋਨ ਵੀ ਕਰਦੇ ਰਹੇ।  ਉਹ ਲੋਕਾਂ ਨੂੰ ਲੋੜੀਂਦੀਆ ਚੀਜ਼ਾਂ ਘਰਾਂ ਵਿਚ ਹੀ ਪਹੁੰਚਾ ਰਹੇ ਸੀ।

26 ਸਾਲਾ ਟੀਨਾ ਨੇ ਦੋ ਸਾਲ ਪਹਿਲਾਂ ਯੂਪੀਐਸਸੀ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਟੀਨਾ ਅਜਿਹਾ ਕਰਨ ਵਾਲੀ ਪਹਿਲੀ ਦਲਿਤ ਔਰਤ ਹੈ। ਟੀਨਾ ਦਾਬੀ ਨੇ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਤੋਂ ਰਾਜਨੀਤੀ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ। ਹਾਲ ਹੀ ਵਿਚ ਟੀਨਾ ਦਾਬੀ ਦੀ ਸਿਖਲਾਈ ਪੂਰੀ ਹੋਣ ਤੋਂ ਬਾਅਦ, ਉਸ ਦੀ ਪਹਿਲੀ ਪੋਸਟਿੰਗ ਅਜਮੇਰ ਜ਼ਿਲ੍ਹੇ ਵਿਚ ਕੀਤੀ ਗਈ ਸੀ। ਰਾਜਸਥਾਨ ਕੇਡਰ ਦੀ ਆਈਏਐਸ ਅਧਿਕਾਰੀ ਟੀਨਾ ਇਸ ਸਮੇਂ ਕਿਸ਼ਨਗੜ ਵਿਚ ਐਸਡੀਐਮ ਦੇ ਅਹੁਦੇ ‘ਤੇ ਤੈਨਾਤ ਹੈ।