ਬਿਹਾਰ: ਜ਼ਹਿਰੀਲੀ ਸ਼ਰਾਬ ਨਾਲ 16 ਲੋਕਾਂ ਦੀ ਮੌਤ, 6 ਪਿੰਡਾਂ ਵਿਚ ਕਈਆਂ ਦੀ ਹਾਲਤ ਗੰਭੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਨੇ ਡਾਇਰੀਆ-ਫੂਡ ਪਾਇਜ਼ਨਿੰਗ ਨੂੰ ਦੱਸਿਆ ਮੌਤ ਦਾ ਕਾਰਨ

Bihar: 16 die after consuming illicit liquor in Motihari district

 

ਬਿਹਾਰ: ਸੂਬੇ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਨਾਲ 16 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹਨਾਂ ਸਾਰਿਆਂ ਦਾ ਮੋਤਿਹਾਰੀ ਅਤੇ ਮੁਜ਼ੱਫਰਪੁਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਦੇ 6 ਪਿਡਾਂ ਦੇ ਲੋਕਾਂ ਨੇ ਵੱਖ-ਵੱਖ ਥਾਵਾਂ ’ਤੇ ਵੀਰਵਾਰ ਨੂੰ ਸ਼ਰਾਬ ਪੀਤੀ ਸੀ। ਰਾਤ ਨੂੰ ਸਾਰਿਆਂ ਦੀ ਸਿਹਤ ਖ਼ਰਾਬ ਹਣ ਲੱਗੀ, ਇਸ ਤੋਂ ਬਾਅਦ ਇਕ-ਇਕ ਕਰਕੇ ਲੋਕਾਂ ਨੇ ਦਮ ਤੋੜਨਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨਹੀਂ ਸਗੋਂ ਇਹ ਦਿੱਗਜ ਹੈ IPL ਦਾ GOAT, ਏਬੀ ਡਿਵਿਲੀਅਰਜ਼ ਨੇ ਦੱਸਿਆ ਨਾਂ

ਸ਼ਨੀਵਾਰ ਤੱਕ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਉਮਰ 19 ਤੋਂ 48 ਸਾਲ ਦੇ ਵਿਚਕਾਰ ਹੈ। ਇਹਨਾਂ ਵਿਚੋਂ ਸਭ ਤੋਂ ਵੱਧ 11 ਲੋਕਾਂ ਦੀ ਮੌਤ ਤੁਰਕੌਲੀਆ, 3 ਹਰਸਿੱਧੀ ਅਤੇ 2 ਪਹਾੜਪੁਰ ਤੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਵੀਰਵਾਰ ਸ਼ਾਮ ਨੂੰ ਕਣਕ ਦੀ ਵਾਢੀ ਕਰਨ ਤੋਂ ਬਾਅਦ ਖੇਤ ਵਿਚ ਸ਼ਰਾਬ ਦੀ ਪਾਰਟੀ ਚੱਲ ਰਹੀ ਸੀ।

ਇਹ ਵੀ ਪੜ੍ਹੋ: IPL 2023: ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਦੌੜਾਂ ਨਾਲ ਹਰਾਇਆ

ਇਸ ਮਾਮਲੇ ਦੀ ਜਾਂਚ ਲਈ ਪਟਨਾ ਤੋਂ ਪ੍ਰੋਹਿਬਿਸ਼ਨ ਯੂਨਿਟ ਦੀ ਵਿਸ਼ੇਸ਼ ਟੀਮ ਮੋਤੀਹਾਰੀ ਜਾ ਰਹੀ ਹੈ। ਵਿਸ਼ੇਸ਼ ਟੀਮ ਵਿਚ 5 ਪੁਲਿਸ ਅਧਿਕਾਰੀ ਸ਼ਾਮਲ ਹਨ। ਇਹਨਾਂ ਵਿਚ 2 ਡੀਐਸਪੀ ਅਤੇ 3 ਇੰਸਪੈਕਟਰ ਹਨ। ਡੀਐਮ-ਐਸਪੀ ਦਾ ਕਹਿਣਾ ਹੈ ਕਿ ਮੌਤਾਂ ਡਾਇਰੀਆ-ਫੂਡ ਪਾਇਜ਼ਨਿੰਗ ਕਾਰਨ ਹੋਈਆਂ ਹਨ।ਉਧਰ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬ ਨਾਲ ਹੋਈਆਂ ਮੌਤਾਂ ਬਾਰੇ ਕਿਹਾ ਕਿ ਇਹਨਾਂ ਚੀਜ਼ਾਂ ਦੀ ਸਰਗਰਮੀ ਤਾਂ ਹੈ ਹੀ, ਲੋਕਾਂ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ। ਇਸ ਬਾਰੇ ਵਾਰ-ਵਾਰ ਦੱਸਿਆ ਵੀ ਗਿਆ ਸੀ।